Home » ਸੈਂਟਰਲ ਹਾਕਸ ਬੇਅ ‘ਚ ਵਾਪਰੇ ਵਾਹਨ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ
Home Page News • New Zealand Local News • NewZealand

ਸੈਂਟਰਲ ਹਾਕਸ ਬੇਅ ‘ਚ ਵਾਪਰੇ ਵਾਹਨ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਸੈਂਟਰਲ ਹਾਕਸ ਬੇਅ ਵਾਪਰੇ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਹੈ।ਕੱਲ੍ਹ ਰਾਤ 11.10 ਵਜੇ ਫਲੇਮਿੰਗਟਨ ਦੇ ਦੱਖਣ ਵਿੱਚ ਨਗਾਵਾਕਾ ਰੋਡ ‘ਤੇ ਇੱਕ ਵਾਹਨ ਦੇ ਹਾਦਸੇ ਲਈ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਸੀ।ਇੱਕ ਪੁਲਿਸ ਬੁਲਾਰੇ ਨੇ ਕਿਹਾ ਕਿ ਵਾਹਨ ਵਿੱਚ ਸਵਾਰ ਇੱਕਲੇ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਘਟਨਾ ਸਥਾਨ ਦੀ ਜਾਂਚ ਕੀਤੀ ਜਾ ਰਹੀ ਸੀ ਅਤੇ ਮੌਤ ਨੂੰ ਕੋਰੋਨਰ ਕੋਲ ਭੇਜ ਦਿੱਤਾ ਗਿਆ ਹੈ।