ਆਕਲੈਂਡ(ਬਲਜਿੰਦਰ ਸਿੰਘ) ਇਸ ਮਹੀਨੇ ਦੇ ਸ਼ੁਰੂ ਵਿੱਚ ਆਕਲੈਂਡ ਦੇ ਦੱਖਣ-ਪੱਛਮੀ ਮੋਟਰਵੇਅ ‘ਤੇ ਵਾਪਰੇ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਵਿਅਕਤੀ ਦੀ ਪੁਲਿਸ ਵੱਲੋਂ ਰਸਮੀ ਪਛਾਣ ਆਕਲੈਂਡ ਦੇ ਰਹਿਣ ਵਾਲੇ 20 ਸਾਲਾ ਜਗਪ੍ਰੀਤ ਸਿੰਘ ਵਜੋ ਦੱਸੀ ਗਈ ਹੈ।ਇਹ ਹਾਦਸਾ 3 ਦਸੰਬਰ ਨੂੰ ਵਾਪਰਿਆ, ਜਦੋਂ SH20 ਦੇ ਮੈਂਗੇਰੇ ਸੈਕਸ਼ਨ ‘ਤੇ ਇੱਕ ਕਾਰ ਅਤੇ ਟਰੱਕ ਦੀ ਟੱਕਰ ਹੋ ਗਈ। ਇੱਕ ਪੁਲਿਸ ਬੁਲਾਰੇ ਨੇ ਕਿਹਾ ਕਿ ਐਮਰਜੈਂਸੀ ਸੇਵਾਵਾਂ ਨੂੰ ਸਵੇਰੇ 4 ਵਜੇ ਦੇ ਕਰੀਬ ਸੂਚਿਤ ਕੀਤਾ ਗਿਆ ਸੀ।ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ ਹੋਈਆਂ ਸਨ ਅਤੇ ਉਸਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ ਸੀ।ਹਾਲਾਂਕਿ, ਮੈਡੀਕਲ ਸਟਾਫ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸਦੀ ਸਥਿਤੀ ਵਿੱਚ ਕੋਈ ਸੁਧਾਰ ਨਹੀਂ ਹੋਇਆ ਸੀ ਅਤੇ ਉਸਦੀ ਮੌਤ ਹੋ ਗਈ।ਪੁਲਿਸ ਬੁਲਾਰੇ ਨੇ ਕਿਹਾ ਕਿ ਹਾਦਸੇ ਦੇ ਹਾਲਾਤਾਂ ਦੀ ਜਾਂਚ ਜਾਰੀ ਹੈ।
ਆਕਲੈਂਡ ‘ਚ ਬੀਤੇ ਦਿਨੀ ਵਾਪਰੇ ਭਿਆਨਕ ਹਾਦਸੇ ਵਿੱਚ 20 ਸਾਲਾ ਪੰਜਾਬੀ ਨੌਜਵਾਨ ਦੀ ਹੋਈ ਮੌ,ਤ…












