Home » ਕੋਰੋਮੰਡਲ ਨਜ਼ਦੀਕ ਇੱਕ ਬੀਚ ‘ਤੇ ਪਾਣੀ ਵਿੱਚ ਲਾਪਤਾ ਹੋਇਆ ਵਿਅਕਤੀ,ਭਾਲ ਜਾਰੀ….
Home Page News • New Zealand Local News • NewZealand

ਕੋਰੋਮੰਡਲ ਨਜ਼ਦੀਕ ਇੱਕ ਬੀਚ ‘ਤੇ ਪਾਣੀ ਵਿੱਚ ਲਾਪਤਾ ਹੋਇਆ ਵਿਅਕਤੀ,ਭਾਲ ਜਾਰੀ….

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਕੋਰੋਮੰਡਲ ‘ਚ ਇੱਕ ਬੀਚ ‘ਤੇ ਪਾਣੀ ਫਸੇ ਇੱਕ ਇੱਕ ਵਿਅਕਤੀ ਦੇ ਲਾਪਤਾ ਹੋਣ ਦੀ ਘਟਨਾ ਸਾਹਮਣੇ ਆਈ ਹੈ।ਐਮਰਜੈਂਸੀ ਸੇਵਾਵਾਂ ਵਾਈਕਾਵਾਉ ਕਿਸ਼ਤੀ ਰੈਂਪ ਦੇ ਨੇੜੇ ਪਾਣੀ ਵਿੱਚ ਇੱਕ ਵਿਅਕਤੀ ਦੇ ਲਾਪਤਾ ਹੋਣ ਦੀ ਰਿਪੋਰਟ ਦਾ ਜਵਾਬ ਦੇ ਰਹੀਆਂ ਸਨ।ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਸੁਰੱਖਿਅਤ ਕਿਨਾਰੇ ਪਹੁੰਚ ਗਿਆ ਪਰ ਦੂਸਰਾ ਵਿਅਕਤੀ ਪਾਣੀ ਵਿੱਚ ਫਸ ਗਿਆ।ਅੱਜ ਸਵੇਰੇ 9.45 ਵਜੇ ਥੇਮਸ ਕੋਸਟ ਰੋਡ ਤੋਂ ਘਟਨਾ ਸਥਾਨ ‘ਤੇ ਪੁਲਿਸ ਨੂੰ ਬੁਲਾਇਆ ਗਿਆ।
ਪੁਲਿਸ, ਜਿਸ ਵਿੱਚ ਪੁਲਿਸ ਈਗਲ, ਕੋਸਟਗਾਰਡ ਹਾਵਿਕ ਅਤੇ ਆਕਲੈਂਡ ਕੋਸਟਗਾਰਡ ਏਅਰ ਪੈਟਰੋਲ, ਅਤੇ ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਸ਼ਾਮਲ ਹਨ, ਨੇ ਜਵਾਬ ਦਿੱਤਾ ਹੈ।ਖ਼ਬਰ ਲਿਖਣ ਤੱਕ ਦੂਜਾ ਵਿਅਕਤੀ ਅਜੇ ਨਹੀਂ ਮਿਲਿਆ ਸੀ ਜਿਸ ਦੀ ਭਾਲ ਜਾਰੀ ਹੈ।