Home » Whangārei’ਚ ਸੜਕ ‘ਤੇ ਪਲਟੀ ਸ਼ਰਾਬ ਨਾਲ ਭਰੀ ਇੱਕ ਵੈਨ….
Home Page News New Zealand Local News NewZealand

Whangārei’ਚ ਸੜਕ ‘ਤੇ ਪਲਟੀ ਸ਼ਰਾਬ ਨਾਲ ਭਰੀ ਇੱਕ ਵੈਨ….

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਅੱਜ ਸਵੇਰੇ Whangārei ਵਿੱਚ ਬੀਅਰ ਅਤੇ ਆਰਟੀਡੀ ਨਾਲ ਭਰੀ ਇੱਕ ਵੈਨ ਦੇ ਪਲਟ ਜਾਣ ਦੀ ਖ਼ਬਰ ਹੈ।ਜਿਸ ਕਾਰਨ ਸ਼ਰਾਬ ਦਾ ਮਲਬਾ ਸੜਕ ‘ਤੇ ਖਿੱਲਰ ਕਾਰਨ ਆਵਾਜਾਈ ਵਿੱਚ ਵੱਡੀ ਦੇਰੀ ਹੋਈ।
ਪੁਲਿਸ ਨੇ ਕਿਹਾ ਕਿ ਇੱਕ ਵਾਹਨ ਨਾਲ ਵਾਪਰੀ ਇਹ ਘਟਨਾ ਰਿਵਰਸਾਈਡ ਡਰਾਇਵ ‘ਤੇ ਸਵੇਰੇ 11.37 ਵਜੇ ਓਲਡ ਓਨੇਰਾਹੀ ਰੋਡ ਦੇ ਚੌਰਾਹੇ ਦੇ ਨੇੜੇ ਵਾਪਰੀ।ਇਸ ਹਾਦਸੇ ਵਿੱਚ ਕਿਸੇ ਗੰਭੀਰ ਸੱਟਾਂ ਦੀ ਰਿਪੋਰਟ ਨਹੀਂ ਹੈ।ਟੱਕਰ ਨਾਲ ਦਰਜਨਾਂ ਡੱਬੇ ਫਟ ਗਏ, ਜਿਸ ਨਾਲ ਸੈਂਕੜੇ ਬੋਤਲਾਂ ਅਤੇ ਡੱਬੇ ਸੜਕ ‘ਤੇ ਖਿੱਲਰ ਗਏ।