ਆਕਲੈਂਡ(ਬਲਜਿੰਦਰ ਰੰਧਾਵਾ) ਅੱਜ ਸਵੇਰੇ ਵਾਈਕਾਟੋ ਵਿੱਚ ਇੱਕ ਟਰੱਕ ਨਾਲ ਦੋ ਵਾਹਨਾਂ ਦੀ ਟੱਕਰ ਵਿੱਚ ਪੰਜ ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ।ਐਮਰਜੈਂਸੀ ਸੇਵਾਵਾਂ ਨੂੰ ਅੱਜ ਸਵੇਰੇ ਲਗਭਗ 11.50 ਵਜੇ ਕੋਪੂ ਪੁਲ ਦੇ ਪੱਛਮ ਵਿੱਚ ਸਥਿਤ ਸਟੇਟ ਹਾਈਵੇਅ 25 ‘ਤੇ ਬੁਲਾਇਆ ਗਿਆ।ਸੇਂਟ ਜੌਨ ਨੇ ਕਿਹਾ ਕਿ ਤਿੰਨ ਐਂਬੂਲੈਂਸਾਂ, ਇੱਕ ਹੈਲੀਕਾਪਟਰ ਅਤੇ ਇੱਕ ਰੈਪਿਡ ਰਿਸਪਾਂਸ ਵਾਹਨ ਨੇ ਘਟਨਾ ਸਥਾਨ ‘ਤੇ ਪਹੁੰਚੇ।ਪੰਜ ਮਰੀਜ਼ਾਂ ਦਾ ਮੁਲਾਂਕਣ ਕੀਤਾ ਗਿਆ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।
ਵਾਈਕਾਟੋ ‘ਚ ਅੱਜ ਸਵੇਰੇ ਵਾਪਰੇ ਇੱਕ ਹਾਦਸੇ ਵਿੱਚ ਪੰਜ ਲੋਕ ਜ਼ਖਮੀ….












