Home » ਕੈਨੇਡਾ ‘ਚ ਕਿਸੇ ਸ਼ਰਾਰਤੀ ਨੇ 16 ਟੋਅ ਟਰੱਕਾਂ ਨੂੰ ਲਗਾਈ ਅੱਗ…
Home Page News • India • World • World News

ਕੈਨੇਡਾ ‘ਚ ਕਿਸੇ ਸ਼ਰਾਰਤੀ ਨੇ 16 ਟੋਅ ਟਰੱਕਾਂ ਨੂੰ ਲਗਾਈ ਅੱਗ…

Spread the news


ਆਕਲੈਂਡ(ਬਲਜਿੰਦਰ ਰੰਧਾਵਾ) ਬਰੈਂਪਟਨ ਦੇ ਰੱਦਰਫੋਰਡ ਰੋਡ/ਗਿਲੇਡਨ ਰੋਡ ਵਿਖੇ ਅੱਜ ਤੜਕੇ 3:30 ਵਜੇ ਕਰੀਬ 16 ਟੋਅ ਟਰੱਕਾਂ ਨੂੰ ਅੱਗ ਲਾਕੇ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ ਮਜੂਦ ਗਵਾਹਾਂ ਨੇ ਦੱਸਿਆ ਹੈ ਕਿ ਕੁੱਝ ਜਣਿਆਂ ਵੱਲੋਂ ਇੰਨਾ ਟਰੱਕਾਂ ਨੂੰ ਅੱਗ ਲਾਈ ਗਈ ਹੈ। ਪੁਲਿਸ ਮੁਤਾਬਕ ਇਹ ਟਾਰਗੇਟ ਤਹਿਤ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਅਤੇ ਹਾਲੇ ਉਹ ਜਾਂਚ ਕਰ ਰਹੀ ਹੈ