Home » ਨੌਰਥ ਆਕਲੈਂਡ ‘ਚ ਦੋ ਵਾਹਨਾਂ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ…
Home Page News • New Zealand Local News • NewZealand

ਨੌਰਥ ਆਕਲੈਂਡ ‘ਚ ਦੋ ਵਾਹਨਾਂ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ…

Spread the news


ਆਕਲੈਂਡ(ਬਲਜਿੰਦਰ ਰੰਧਾਵਾ) ਬੀਤੇ ਕੱਲ੍ਹ ਆਕਲੈਂਡ ਦੇ ਡੇਅਰੀ ਫਲੈਟ ਵਿੱਚ ਹੋਏ ਇੱਕ ਗੰਭੀਰ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।ਦੁਪਹਿਰ 1 ਵਜੇ ਤੋਂ ਠੀਕ ਕਰੀਬ ਪਾਈਨ ਵੈਲੀ ਰੋਡ ‘ਤੇ ਦੋ ਵਾਹਨਾਂ ਦੀ ਹੋਈ ਟੱਕਰ ਸਬੰਧੀ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਸੀ।ਹਾਦਸੇ ਕਾਰਨ ਸੜਕ ਬੰਦ ਕਰ ਦਿੱਤੀ ਗਈ ਸੀ ਪਰ ਸ਼ਾਮ 5 ਵਜੇ ਦੇ ਕਰੀਬ ਦੁਬਾਰਾ ਖੋਲ੍ਹ ਦਿੱਤੀ ਗਈ।
ਗੰਭੀਰ ਕਰੈਸ਼ ਯੂਨਿਟ ਘਟਨਾ ਸਥਾਨ ‘ਤੇ ਪਹੁੰਚੀ ਹਾਦਸੇ ਦੇ ਹਾਲਾਤਾਂ ਦੀ ਪੁੱਛਗਿੱਛ ਜਾਰੀ ਹੈ।