ਆਕਲੈਂਡ(ਬਲਜਿੰਦਰ ਸਿੰਘ) ਰੋਟੋਰੂਆ ਨੇੜੇ ਇੱਕ ਟਰੱਕ ਨਾਲ ਟਕਰਾਉਣ ਅਤੇ ਅੱਗ ਲੱਗਣ ਤੋਂ ਬਾਅਦ ਇੱਕ ਨੌਜਵਾਨ ਡਰਾਈਵਰ ਦੀ ਮੌਤ ਹੋ ਗਈ ਅਤੇ ਦੋ ਯਾਤਰੀ ਗੰਭੀਰ ਜ਼ਖਮੀ ਹੋ ਗਏ।ਪੁਲਿਸ ਨੇ NZME ਨੂੰ ਦਿੱਤੇ ਇੱਕ ਬਿਆਨ ਵਿੱਚ ਕਿਹਾ ਕਿ ਮੰਗਲਵਾਰ ਸ਼ਾਮ 4.30 ਵਜੇ ਦੇ ਕਰੀਬ ਪੁਲਿਸ ਨੂੰ ਕਈ ਕਾਲਾਂ ਪ੍ਰਾਪਤ ਹੋਈਆਂ, ਜਿਸ ਵਿੱਚ ਦੱਸਿਆ ਗਿਆ ਸੀ ਕਿ ਇੱਕ ਸਿਲਵਰ ਲੈਕਸਸ ਦਾ ਡਰਾਈਵਰ ਕੈਂਬਰਿਜ ਤੋਂ ਦੱਖਣ ਵਿੱਚ SH1 ‘ਤੇ ਖਤਰਨਾਕ ਢੰਗ ਨਾਲ ਗੱਡੀ ਚਲਾ ਰਿਹਾ ਸੀ।
ਪੁਲਿਸ ਨੇ ਕਿਹਾ ਕਿ ਕਾਰ ਨੂੰ ਕਈ ਵਾਹਨਾਂ ਨੂੰ ਕੱਟਦੇ ਹੋਏ ਅਤੇ ਕਾਨੂੰਨੀ ਸੀਮਾ ਤੋਂ 80 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਦੀ ਰਫ਼ਤਾਰ ਨਾਲ ਯਾਤਰਾ ਕਰਦੇ ਦੇਖਿਆ ਗਿਆ।ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਇਆ ਹੋਇਆ ਵਾਹਨ ਟੌਰੰਗਾ ਵਿੱਚ ਹੋਈ ਇੱਕ ਚੋਰੀ ਮਾਮਲੇ ਨਾਲ ਸਬੰਧਤ ਹੈ।ਪੁਲਿਸ ਨੇ ਕਿਹਾ ਕਿ ਟਰੱਕ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਐਂਬੂਲੈਂਸ ਸਟਾਫ ਦੁਆਰਾ ਮੌਕੇ ‘ਤੇ ਹੀ ਉਸਦਾ ਇਲਾਜ ਕੀਤਾ ਗਿਆ।
ਰੋਟੋਰੂਆ ਨੇੜੇ ਇੱਕ ਟਰੱਕ ਨਾਲ ਟਕਰਾਉਣ ਕਾਰਨ ਵਾਹਨ ਨੂੰ ਲੱਗੀ ਅੱਗ ਇੱਕ ਵਿਅਕਤੀ ਦੀ ਮੌਤ,ਦੋ ਗੰਭੀਰ ਜ਼ਖਮੀ…












