Home » ਈਸਟ ਆਕਲੈਂਡ ‘ਚ ਸੜਕ ਕਿਨਾਰੇ ਗੰਭੀਰ ਜ਼ਖਮੀ ਹਾਲਤ ਵਿੱਚ ਮਿਲਿਆ ਵਿਅਕਤੀ…
Home Page News New Zealand Local News NewZealand

ਈਸਟ ਆਕਲੈਂਡ ‘ਚ ਸੜਕ ਕਿਨਾਰੇ ਗੰਭੀਰ ਜ਼ਖਮੀ ਹਾਲਤ ਵਿੱਚ ਮਿਲਿਆ ਵਿਅਕਤੀ…

Spread the news

ਆਕਲੈਂਡ(ਬਲਜਿੰਦਰ ਸਿੰਘ) ਆਕਲੈਂਡ ਦੇ ਉਪਨਗਰ ਹਾਵਿਕ ਵਿੱਚ ਬੀਤੀ ਰਾਤ ਇੱਕ ਵਿਅਕਤੀ ਸੜਕ ਦੇ ਕਿਨਾਰੇ ਬੁਰੀ ਤਰ੍ਹਾਂ ਜ਼ਖਮੀ ਹਾਲਤ ਵਿੱਚ ਮਿਲਣ ਦੀ ਖ਼ਬਰ ਹੈ।ਪੁਲਿਸ ਨੇ ਪੈਗਲਰ ਡਰਾਈਵ ਦੇ ਨੇੜੇ ਯੂਨੀਅਨ ਰੋਡ ਦੇ ਇੱਕ ਹਿੱਸੇ ਦੀ ਘੇਰਾਬੰਦੀ ਕੀਤੀ।ਸੇਂਟ ਜੌਨ ਦੇ ਇੱਕ ਬੁਲਾਰੇ ਨੇ ਕਿਹਾ ਕਿ ਯੂਨੀਅਨ ਰੋਡ ‘ਤੇ ਰਾਤ 10.40 ਵਜੇ ਬੁਲਾਇਆ ਗਿਆ ਸੀ ਜਿੱਥੇ ਇੱਕ ਐਂਬੂਲੈਂਸ ਅਤੇ ਇੱਕ ਤੇਜ਼ ਜਵਾਬੀ ਵਾਹਨ ਭੇਜਿਆ ਗਿਆ ਸੀ।ਉਹਨਾਂ ਕਿਹਾ ਕਿ ਇੱਕ ਮਰੀਜ਼ ਨੂੰ ਗੰਭੀਰ ਹਾਲਤ ਵਿੱਚ ਮਿਡਲਮੋਰ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਵੱਲੋਂ ਹੋਰ ਹੋਰ ਵਧੇਰੇ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।