ਆਕਲੈਂਡ(ਬਲਜਿੰਦਰ ਸਿੰਘ)ਬੀਤੇ ਕੱਲ੍ਹ ਸ਼ਾਮ ਪੁਲਿਸ ਵੱਲੋਂ ਮੈਨੁਕਾਊ ਇਲਾਕੇ ‘ਚ ਅਰਧ-ਆਟੋਮੈਟਿਕ AK-47 ਸ਼ੈਲੀ ਦੀ ਬੰਦੂਕ ਬਰਾਮਦ ਅਤੇ ਇੱਕ ਜੌੜੇ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ।ਪੁਲਿਸ ਨੇ ਕਿਹਾ ਕਿ ਉਹਨਾਂ ਕੱਲ੍ਹ ਸ਼ਾਮ ਕਰੀਬ 5:40 ‘ਤੇ ਪੂਹੀਨੂਈ ਰੋਡ ‘ਤੇ ਇੱਕ ਸ਼ੱਕੀ ਵਾਹਨ ਵੇਖਿਆ ਜੋ ਕਿ ਤੇਜ਼ ਰਫ਼ਤਾਰ ਨਾਲ ਮੌਕੇ ਤੋਂ ਭੱਜ ਗਿਆ ਜਿਸਦਾ ਕਿ ਪਿੱਛਾ ਨਾ ਕਰਨ ਦੀ ਬਜਾਏ ਪੁਲਿਸ ਵੱਲੋਂ ਹੈਲੀਕਾਪਟਰ ਰਾਹੀਂ ਨਿਗਾਂ ਰੱਖੀ ਗਈ ਜਿਸ ਨੂੰ ਕਿ ਜਲਦੀ ਲੱਭ ਲਿਆ ਗਿਆ।ਜਿਸ ਥਾਂ ‘ਤੇ ਵਾਹਨ ਰੁਕਿਆ ਪੁਲਿਸ ਵੱਲੋਂ ਉਸ ਘਰ ਦੀ ਤਲਾਸ਼ੀ ਲਈ ਗਈ ਜਿੱਥੋਂ ਪੁਲਿਸ ਨੂੰ ਪੂਰੀ ਲੋਡ ਕੀਤੀ ਹੋਈ ਬੰਦੂਕ ਅਦਿ ਮਿਲੇ।ਪੁਲਿਸ ਨੇ ਮੌਕੇ ‘ਤੇ ਇੱਕ 27 ਸਾਲਾ ਆਦਮੀ ਅਤੇ ਇੱਕ 26 ਸਾਲਾ ਔਰਤ ਨੂੰ ਗ੍ਰਿਫ਼ਤਾਰ ਕੀਤਾ।
ਦੱਖਣੀ ਆਕਲੈਂਡ ‘ਚ ਪੁਲਿਸ ਨੇ AK-47 ਵਰਗੀ ਬੰਦੂਕ ਕੀਤੀ ਬਰਾਮਦ,ਇੱਕ ਜੋੜਾ ਗ੍ਰਿਫ਼ਤਾਰ…..












