Home » ਇੰਗਲੈਂਡ ‘ਚ ਭਾਰਤੀ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਮੌ,ਤ…..
Home Page News India World World News

ਇੰਗਲੈਂਡ ‘ਚ ਭਾਰਤੀ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਮੌ,ਤ…..

Spread the news

ਦੀਨਾਨਗਰ ਸ਼ਹਿਰ ਦੇ ਰਹਿਣ ਵਾਲੇ 27 ਵਰ੍ਹਿਆਂ ਦੇ ਨਮਨ ਖੁੱਲਰ ਨਾਂ ਦੇ ਇਕ ਨੌਜਵਾਨ ਦੀ ਇੰਗਲੈਡ ਵਿਖੇ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ ਹੈ। ਨਮਨ ਖੁੱਲਰ ਕਰੀਬ ਪੰਜ ਸਾਲ ਪਹਿਲਾਂ ਵਰਕ ਵੀਜੇ ਉੱਪਰ ਇੰਗਲੈਂਡ ਗਿਆ ਸੀ, ਜਿੱਥੇ ਉਹ ਇਸ ਵੇਲੇ ਬਰਮਿੰਘਮ ਸ਼ਹਿਰ ਵਿਖੇ ਇਕ ਪਾਕਿਸਤਾਨੀ ਮਹਿਲਾ ਕੋਲ ਕੰਮ ਕਰ ਰਿਹਾ ਸੀ ਅਤੇ ਉਕਤ ਪਾਕਿਸਤਾਨੀ ਮਹਿਲਾ ਦੇ ਟਿਕਾਣੇ ਉੱਪਰ ਹੀ ਨਮਨ ਖੁੱਲਰ 11 ਜਨਵਰੀ ਦੀ ਰਾਤ ਮ੍ਰਿਤਕ ਪਾਏ ਜਾਣ ਦੇ ਸੂਚਨਾ ਹੈ।ਨਮਨ ਖੁੱਲਰ ਦੇ ਪਿਤਾ ਪਵਨ ਖੁੱਲਰ ਨੇ ਦੱਸਿਆ ਕਿ ਉਸਦਾ ਬੇਟਾ ਕਰੀਬ ਪੰਜ ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ ਇੰਗਲੈਂਡ ਗਿਆ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਉਸਨੇ ਕੰਮ ਬਦਲ ਕੇ ਇਕ ਪਾਕਿਸਤਾਨੀ ਮਹਿਲਾ ਕੋਲ ਕੰਮ ਕਰਨਾ ਸ਼ੁਰੂ ਕੀਤਾ ਸੀ। ਪਵਨ ਖੁੱਲਰ ਨੇ ਦੱਸਿਆ ਕਿ ਇਕ ਦਿਨ ਪਹਿਲਾਂ 10 ਜਨਵਰੀ ਦੀ ਰਾਤ ਉਸਦੇ ਬੇਟੇ ਦਾ ਫੋਨ ਆਇਆ ਸੀ। ਜਿੱਥੇ ਉਸਨੇ ਸਾਰੇ ਪਰਿਵਾਰ ਨਾਲ ਗੱਲਬਾਤ ਕੀਤੀ ਅਤੇ ਉਹ ਬਿਲਕੁੱਲ ਠੀਕ ਠਾਕ ਸੀ, ਪਰ 11 ਜਨਵਰੀ ਦੀ ਰਾਤ 9 ਵਜੇ ਦੇ ਕਰੀਬ ਉਹਨਾਂ ਨੂੰ ਫੋਨ ਆਇਆ ਕਿ ਨਮਨ ਖੁੱਲਰ ਅਪਣੇ ਕਮਰੇ ਅੰਦਰ ਮ੍ਰਿਤਕ ਹਾਲਤ ਵਿੱਚ ਪਾਇਆ ਗਿਆ ਹੈ। ਹਾਲਾਂਕਿ ਉਸਦੀ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗਾ ਹੈ। ਇਕ ਆਮ ਪਰਿਵਾਰ ਨਾਲ ਸਬੰਧਤ ਪਵਨ ਖੁੱਲਰ ਨੇ ਗੁਰਦਾਸਪੁਰ ਦੇ ਮੈਂਬਰ ਪਾਰਲੀਮੈਂਟ ਨੂੰ ਪੱਤਰ ਲਿਖ ਕੇ ਉਸਦੇ ਬੇਟੇ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਮੰਗ ਕੀਤੀ ਹੈ।