ਆਕਲੈਂਡ(ਬਲਜਿੰਦਰ ਸਿੰਘ) ਹਮਿਲਟਨ ‘ਚ ਬੀਤੀ ਵਾਪਰੇ ਰਾਤ ਵਾਪਰੇ ਇੱਕ ਹਾਦਸੇ ਦੌਰਾਨ ਦੋ ਲੋਕਾਂ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ।ਦੋ ਵਾਹਨਾਂ ਨਾਲ ਜੁੜਿਆ ਇਹ ਹਾਦਸਾ ਟੀ-ਰਾਪਾ ਰੋਡ ‘ਤੇ ਵਾਪਰਿਆ।ਪੁਲਿਸ ਦਾ ਕਹਿਣਾ ਹੈ ਕਿ ਐਮਰਜੈਂਸੀ ਸੇਵਾਵਾਂ ਨੂੰ 12.30 ਵਜੇ ਦੇ ਕਰੀਬ ਘਟਨਾ ਸਥਾਨ ‘ਤੇ ਬੁਲਾਇਆ ਗਿਆ ਸੀ।ਹਾਦਸੇ ਦੇ ਹਾਲਾਤਾਂ ਦੀ ਜਾਂਚ ਜਾਰੀ ਹੈ।ਹਾਟੋ ਹੋਨ ਸੇਂਟ ਜੌਨ ਨੇ ਕਿਹਾ ਕਿ ਉਸਨੂੰ 12.28 ਵਜੇ ਘਟਨਾ ਬਾਰੇ ਸੂਚਿਤ ਕੀਤਾ ਗਿਆ ਸੀ ਅਤੇ ਦੋ ਐਂਬੂਲੈਂਸਾਂ, ਇੱਕ ਰੈਪਿਡ ਰਿਸਪਾਂਸ ਯੂਨਿਟ ਅਤੇ ਇੱਕ ਓਪਰੇਸ਼ਨ ਮੈਨੇਜਰ ਘਟਨਾ ਸਥਾਨ ‘ਤੇ ਭੇਜੇ ਗਏ ਸਨ।
ਫਾਇਰ ਐਂਡ ਐਮਰਜੈਂਸੀ ਸ਼ਿਫਟ ਮੈਨੇਜਰ ਜੋਸ਼ ਪੇਨੇਫਾਦਰ ਨੇ ਕਿਹਾ ਕਿ ਦੋ ਫਾਇਰ ਟਰੱਕਾਂ ਨੂੰ ਵੀ ਸਹਾਇਤਾ ਲਈ ਭੇਜਿਆ ਗਿਆ ਸੀ।
ਹਮਿਲਟਨ ‘ਚ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਦੋ ਲੋਕਾਂ ਦੀ ਮੌ,ਤ….












