Home » ਰੋਟੋਰੂਆ ‘ਚ ਪਾਣੀ ਵਿੱਚ ਡਿੱਗਣ ਕਾਰਨ ਇੱਕ ਵਿਅਕਤੀ ਦੀ ਹੋਈ ਮੌ,ਤ….
Home Page News • New Zealand Local News • NewZealand

ਰੋਟੋਰੂਆ ‘ਚ ਪਾਣੀ ਵਿੱਚ ਡਿੱਗਣ ਕਾਰਨ ਇੱਕ ਵਿਅਕਤੀ ਦੀ ਹੋਈ ਮੌ,ਤ….

Spread the news

ਆਕਲੈਂਡ(ਬਲਜਿੰਦਰ ਸਿੰਘ) ਰੋਟੋਰੂਆ ਦੇ ਇੱਕ ਭੂ-ਥਰਮਲ ਖੇਤਰ ਵਿੱਚ ਕੱਲ੍ਹ ਰਾਤ ਪਾਣੀ ਵਿੱਚੋਂ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪੁਲਿਸ ਨੇ ਕਿਹਾ ਕਿ ਐਮਰਜੈਂਸੀ ਸੇਵਾਵਾਂ ਨੂੰ ਰਾਤ 9.40 ਵਜੇ ਪਾਣੀ ਨਾਲ ਸਬੰਧਤ ਵਾਪਰੀ ਘਟਨਾ ਬਾਰੇ ਸੂਚਨਾ ਮਿਲੀ ਸੀ।ਇਹ ਘਟਨਾ ਵਕਾਰੇਵਾ ਦੇ ਟੁਕੀਟਰੰਗੀ ਸਟ੍ਰੀਟ ‘ਤੇ ਵਾਪਰੀ। ਜਦੋਂ ਉਸਨੂੰ ਪਾਣੀ ਵਿੱਚੋਂ ਕੱਢਿਆ ਗਿਆ ਤਾਂ ਉਹ ਵਿਅਕਤੀ ਬੇਹੋਸ਼ ਸੀ।ਪਰ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।ਉਸਦੀ ਮੌਤ ਦੀ ਜਾਂਚ ਲਈ ਕੋਰੋਨਰ ਨੂੰ ਭੇਜਿਆ ਜਾਵੇਗਾ।