Home » ਅਮਰੀਕਾ ‘ਚ ਨਸ਼ੇ ਅਤੇ ਦੇਹ ਵਪਾਰ ਦਾ ਧੰਦਾ ਚਲਾਉਣ ਦੇ ਦੇਸ਼ ਵਿੱਚ ਭਾਰਤੀ ਜੌੜਾਂ ਗ੍ਰਿਫਤਾਰ…
Home Page News • World • World News

ਅਮਰੀਕਾ ‘ਚ ਨਸ਼ੇ ਅਤੇ ਦੇਹ ਵਪਾਰ ਦਾ ਧੰਦਾ ਚਲਾਉਣ ਦੇ ਦੇਸ਼ ਵਿੱਚ ਭਾਰਤੀ ਜੌੜਾਂ ਗ੍ਰਿਫਤਾਰ…

Spread the news


ਡਮਫਰੀਜ਼, ਵਰਜੀਨੀਆ ਵਿੱਚ ਹੋਟਲ ਮਾਲਕ ਤਰੁਣ ਸ਼ਰਮਾ (55) ਤੇ ਉਸਦੀ ਪਤਨੀ ਕੋਸ਼ਾ ਸ਼ਰਮਾ (52) ‘ਤੇ ਫੈਂਟੇਨਿਲ ਸਮੇਤ ਹੋਰ ਨਸ਼ੀਲੇ ਪਦਾਰਥਾਂ ਦੀ ਵੰਡ ਕਰਨ ਅਤੇ ਆਪਣੇ ਹੋਟਲ ‘ਚ ਦੇਹ ਵਪਾਰ ਦਾ ਧੰਦਾ ਚਲਾਉਣ ਦੇ ਦੋਸ਼ ਲਾਏ ਗਏ ਹਨ।
ਐਫ਼ਬੀਆਈ ਅਤੇ ਪ੍ਰਿੰਸ ਵਿਲੀਅਮ ਕਾਊਂਟੀ ਪੁਲਿਸ ਨੇ ਵੀਰਵਾਰ ਨੂੰ ਡਮਫਰੀਜ਼, ਵਰਜੀਨੀਆ ਸਥਿਤ ਰੈੱਡ ਕਾਰਪੈਟ ਇਨ ‘ਤੇ ਛਾਪਾ ਮਾਰਿਆ ਤੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਕਾਰਵਾਈ ਕਈ ਸਾਲਾਂ ਤੋਂ ਚੱਲ ਰਹੀ ਜਾਂਚ ਦਾ ਹਿੱਸਾ ਸੀ।
ਜਾਂਚ ਅਨੁਸਾਰ, ਸ਼ਰਮਾ ਜੋੜੇ ਨੇ ਹੋਟਲ ਦੀ ਤੀਜੀ ਮੰਜ਼ਿਲ ਨੂੰ ਨਸ਼ਿਆਂ ਦੇ ਲੈਣ-ਦੇਣ ਅਤੇ ਦੇਹ ਵਪਾਰ ਲਈ ਪੱਕਾ ਰੱਖਿਆ ਹੋਇਆ ਸੀ, ਜਦਕਿ ਕਾਨੂੰਨੀ ਤੌਰ ‘ਤੇ ਰਹਿਣ ਵਾਲੇ ਮਹਿਮਾਨਾਂ ਨੂੰ ਹੇਠਲੀਆਂ ਮੰਜ਼ਿਲਾਂ ‘ਤੇ ਰੱਖਿਆ ਜਾਂਦਾ ਸੀ।