Home » ਕੈਨੇਡਾ ’ਚ ਦਿਲ ਦਾ ਦੌਰਾ ਪੈਣ ਨਾਲ ਇੱਕ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌ,ਤ…
Home Page News • India • World

ਕੈਨੇਡਾ ’ਚ ਦਿਲ ਦਾ ਦੌਰਾ ਪੈਣ ਨਾਲ ਇੱਕ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌ,ਤ…

Spread the news

ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਜ਼ਿੰਦਗੀ ਦੇ ਸਿਰਜੇ ਸੁਨਿਹਰੀ ਭਵਿੱਖ ਦੇ ਸੁਪਨੇ ਸਿਰਜਣ ਗਏ, ਪਿੰਡ ਕਟਾਹਰੀ ਨੇੜੇ ਰਾੜਾ ਸਾਹਿਬ ਦੇ ਇਕ ਨੌਜਵਾਨ ਅਮਰਵੀਰ ਸਿੰਘ (27) ਪੁੱਤਰ ਸ਼ਿੰਗਾਰਾ ਸਿੰਘ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ ਦੀ ਮੰਦਭਾਗੀ ਖਬਰ ਕਾਰਨ ਕਸਬਾ ਰਾੜਾ ਸਾਹਿਬ ਦੇ ਆਸ ਪਾਸ ਦੇ ਇਲਾਕੇ ‘ਚ ਭਾਰੀ ਸੋਗ ਦੀ ਲਹਿਰ ਫੈਲ ਗਈ।ਜਦਕਿ ਹੁਣ ਉਹ ਵਰਕ ਪਰਮਿਟ ਤੇ ਟਰੱਕ ਚਲਾਉਂਦਾ ਸੀ ਅਤੇ ਇਸ ਸਾਲ ਪੰਜਾਬ ਆਉਣ ਦੀ ਇੱਛਾ ਵੀ ਪ੍ਰਗਟਾ ਰਿਹਾ ਸੀ। ਜਿਸਦੀ ਮਿਰਤਕ ਦੇਹ ਅੱਜ ਉਸਦੇ ਜੱਦੀ ਪਿੰਡ ਕਟਾਹਰੀ ਪੁੱਜਣ ਦੀ ਸੰਭਾਵਨਾ ਹੈ, ਜਦਕਿ ਅੰਤਿਮ ਸਸਕਾਰ ਕੱਲ ਮੰਗਲਵਾਰ 20, ਜਨਵਰੀ ਨੂੰ ਜੱਦੀ ਪਿੰਡ ਕਟਾਹਰੀ ਵਿਖੇ ਕੀਤਾ ਜਾਵੇਗਾ। ਮ੍ਰਿਤਕ ਅਮਰਵੀਰ ਸਿੰਘ ਦੀ ਅਚਾਨਕ ਮੌਤ ਦੀ ਦੁੱਖ ਭਰੀ ਖਬਰ ਅਜੇ ਉਸਦੀ ਮਾਤਾ ਅਤੇ ਭੈਣਾਂ ਨੂੰ ਨਹੀਂ ਦੱਸੀ ਗਈ