ਆਕਲੈਂਡ(ਬਲਜਿੰਦਰ ਸਿੰਘ) ਆਕਲੈਂਡ ਸਿਟੀ ਪੁਲਿਸ ਨੇ ਬੀਤੇ ਸ਼ੁੱਕਰਵਾਰ ਸਵੇਰੇ ਓਨੀਹੰਗਾ ਵਿੱਚ ਵਾਪਰੀ ਇੱਕ ਗੋਲੀਬਾਰੀ ਦੀ ਘਟਨਾ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਘਟਨਾ ਦੌਰਾਨ ਵਰਤਿਆ ਗਿਆ ਵਾਹਨ ਉਹਨਾਂ ਵੱਲੋਂ ਇੱਕ ਖਾਸ ਜਾਣਕਾਰੀ ਮਿਲਣ ਤੋਂ ਬਾਅਦ ਮੈਂਗਰੀ ਤੋ ਜ਼ਬਤ ਕੀਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਟੋਇਟਾ ਵੈਨ ਵਿੱਚ ਆਏ ਕੁੱਝ ਲੋਕਾਂ ਦੇ ਇੱਕ ਗਰੁੱਪ ਵੱਲੋਂ ਬੰਦ ਦਰਵਾਜ਼ੇ ਰਾਹੀਂ ਪੀੜਤ ਵੱਲ ਗੋਲੀਆਂ ਚਲਾਈਆਂ ਗਈਆਂ ‘ਤੇ ਮੌਕੇ ਤੋ ਵੈਨ ਵਿੱਚ ਵਾਪਸ ਫਰਾਰ ਹੋ ਗਏ।ਇਸ ਘਟਨਾ ਵਿੱਚ ਜ਼ਖ਼ਮੀ ਹੋਇਆ ਪੀੜਤ ਹਸਪਤਾਲ ਵਿੱਚ ਸਥਿਰ ਹਾਲਤ ਵਿੱਚ ਹੈ।ਪੁਲਿਸ ਨੇ ਕਿਹਾ ਕਿ ਉਹਨਾਂ ਦੀ ਪੁੱਛਗਿੱਛਾਂ ਅਜੇ ਜਾਰੀ ਹੈ।
ਓਨੀਹੰਗਾ ਗੋਲੀਬਾਰੀ ਮਾਮਲੇ ਵਿੱਚ ਵਰਤੀ ਗਈ ਵੈਨ ਪੁਲਿਸ ਨੇ ਕੀਤੀ ਜ਼ਬਤ….












