Home » ਕੈਨੇਡਾ ‘ਚ ਸਕੂਲ ਤੇ ਗੋ/ਲੀਆ ਚਲਾਉਣ ਵਾਲੇ ਦੀ ਹੋਈ ਪਛਾਣ…
Home Page News World World News

ਕੈਨੇਡਾ ‘ਚ ਸਕੂਲ ਤੇ ਗੋ/ਲੀਆ ਚਲਾਉਣ ਵਾਲੇ ਦੀ ਹੋਈ ਪਛਾਣ…

Spread the news


ਕੈਨੇਡੀਅਨ ਪੁਲਸ ਨੇ ਮੰਗਲਵਾਰ ਦੀ ਭਿਆਨਕ ਸਕੂਲ ਗੋਲੀਬਾਰੀ ਦੇ ਸ਼ੱਕੀ ਦੀ ਪਛਾਣ ਕਰ ਲਈ ਹੈ। ਜਾਂਚ ਵਿੱਚ ਖੁਲਾਸਾ ਹੋਇਆ ਕਿ ਹਮਲਾਵਰ ਇੱਕ 18 ਸਾਲਾ ਕੁੜੀ ਸੀ, ਜਿਹੜੀ ਲੰਬੇ ਸਮੇਂ ਤੋਂ ਮਾਨਸਿਕ ਸਮੱਸਿਆਵਾਂ ਨਾਲ ਜੂਝ ਰਹੀ ਸੀ। ਪੁਲਸ ਨੇ ਕਿਹਾ ਕਿ ਸ਼ੱਕੀ ਕੁੜੀ ਦਾ ਨਾਂਅ ਜੈਸੀ ਵੈਨ ਰੂਟਸੇਲਾਰ (Jesse Van Rootselaar) ਸੀ। ਉਸਨੇ ਗੋਲੀਬਾਰੀ ਤੋਂ ਬਾਅਦ ਆਪਣੇ ਆਪ ਨੂੰ ਗੋਲੀ ਮਾਰ ਲਈ ਅਤੇ ਖੁਦਕੁਸ਼ੀ ਕਰ ਲਈ। ਇਹ ਘਟਨਾ ਕੈਨੇਡਾ ਦੇ ਪ੍ਰਸ਼ਾਂਤ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਇੱਕ ਦੂਰ-ਦੁਰਾਡੇ ਖੇਤਰ ਟੰਬਲਰ ਰਿਜ਼ ਦੇ ਇੱਕ ਸਕੂਲ ਵਿੱਚ ਵਾਪਰੀ।
ਗੋਲੀਬਾਰੀ ‘ਚ ਮਰਨ ਵਾਲਿਆਂ ਦੀ ਗਿਣਤੀ 9 ਹੋਈ
ਪੁਲਸ ਨੇ ਸ਼ੁਰੂ ਵਿੱਚ 10 ਮੌਤਾਂ ਦੀ ਰਿਪੋਰਟ ਕੀਤੀ ਸੀ, ਪਰ ਜਾਂਚ ਤੋਂ ਬਾਅਦ, ਮੌਤਾਂ ਦੀ ਗਿਣਤੀ ਘਟਾ ਕੇ 9 ਕਰ ਦਿੱਤੀ ਗਈ। ਪੁਲਸ ਨੇ ਇਹ ਨਹੀਂ ਦੱਸਿਆ ਕਿ ਸ਼ੁਰੂਆਤੀ ਗਲਤੀ ਕਿਵੇਂ ਹੋਈ, ਪਰ ਪੁਸ਼ਟੀ ਕੀਤੀ ਕਿ ਕੁੱਲ ਨੌਂ ਲੋਕ ਮਾਰੇ ਗਏ ਸਨ।

ਬੀਸੀ ਦੇ ਉੱਤਰੀ ਸ਼ਹਿਰ ਪ੍ਰਿੰਸ ਜੌਰਜ ਤੋਂ ਉਪਰ ਤਕਰੀਬਨ 300 ਕਿਲੋਮੀਟਰ ਦੂਰ ਮੌਜੂਦ ਲਗਭਗ 2400 ਦੀ ਅਬਾਦੀ ਵਾਲੇ ਸ਼ਹਿਰ ਟੰਬਲਰ ਰਿੱਜ ਵਿਖੇ ਕੱਲ੍ਹ ਦੁਪਹਿਰ ਇੱਕ ਸੀਨੀਅਰ ਸੈਕੰਡਰੀ ਸਕੂਲ ਅੰਦਰ ਤੇ ਬਾਹਰ ਗੋਲੀਆਂ ਚਲਾਉਣ ਵਾਲੇ ਦੀ ਪਛਾਣ ਜੈਸੀ ਸਟਰੈਂਗ (18) ਵਜੋਂ ਕੀਤੀ ਗਈ ਹੈ।

ਸਥਾਨਕ ਲੋਕਾਂ ਮੁਤਾਬਕ ਜੈਸੀ ਸਟਰੈਂਗ ਲੜਕਾ ਸੀ ਪਰ 2023 ਤੋਂ ਖੁਦ ਨੂੰ ਲੜਕੀ ਦੱਸਦਾ ਸੀ ਤੇ ਉਹੋ ਜਿਹਾ ਬਣ ਕੇ ਰਹਿੰਦਾ ਸੀ। ਵਾਰਦਾਤ ਮਗਰੋਂ ਉਸਨੇ ਆਪਣੀ ਜਾਨ ਵੀ ਲੈ ਲਈ।

ਕੈਨੇਡਾ ਦੇ ਇਤਿਹਾਸ ਵਿੱਚ ਵਾਪਰੀ ਇਸ ਅੱਤ ਘਿਨਾਉਣੀ ਵਾਰਦਾਤ ਬਾਰੇ ਸਥਾਨਕ ਲੋਕਾਂ ਨੇ ਦੱਸਿਆ ਕਿ ਕਥਿਤ ਹਮਲਾਵਰ ਨੇ ਸ਼ੁਰੂਆਤ ਆਪਣੀ ਮਾਂ ਅਤੇ ਭਰਾ ਨੂੰ ਮਾਰਨ ਤੋਂ ਕੀਤੀ ਅਤੇ ਫਿਰ ਸਕੂਲ ਜਾ ਕੇ ਉਸਨੇ ਅੰਨ੍ਹੇਵਾਹ ਗੋਲੀਆ ਚਲਾਈਆਂ, ਜਿਸਦਾ ਸ਼ਿਕਾਰ ਬੱਚੇ ਬਣੇ ਅਤੇ ਹੁਣ ਉਨ੍ਹਾਂ ‘ਚੋਂ ਕੁਝ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ।ਇੱਕ 12 ਸਾਲਾ ਦੀ ਬੱਚੀ ਦੇ ਸਿਰ ਅਤੇ ਧੌਣ ‘ਚ ਗੋਲੀਆਂ ਲੱਗੀਆਂ ਹਨ, ਉਸਨੂੰ ਇਲਾਜ ਵਾਸਤੇ ਵੈਨਕੂਵਰ ਲਿਆਂਦਾ ਗਿਆ ਹੈ।

ਇਸ ਸਮੂਹਿਕ ਕਤਲੇਆਮ ਨੇ ਆਮ ਲੋਕਾਂ ਨੂੰ ਬੇਹੱਦ ਪਰੇਸ਼ਾਨ ਕੀਤਾ ਹੈ। ਸਰਕਾਰੀ ਤੌਰ ‘ਤੇ ਮਾਤਮ ਮਨਾਇਆ ਜਾ ਰਿਹਾ ਹੈ ਤੇ ਝੰਡੇ ਝੁਕਾ ਦਿੱਤੇ ਗਏ ਹਨ।

ਸਰਕਾਰ ਅਤੇ ਪੁਲਿਸ ਬਹੁਤ ਬੋਚ-ਬੋਚ ਕੇ ਜਾਣਕਾਰੀ ਬਾਹਰ ਕੱਢ ਰਹੀ ਹੈ। ਸੋਸ਼ਲ ਮੀਡੀਏ ‘ਤੇ ਕਥਿਤ ਹਮਲਾਵਰ ਦੀਆਂ ਬਹੁਤ ਸਾਰੀਆਂ ਤਸਵੀਰਾਂ ਘੁੰਮ ਰਹੀਆਂ ਹਨ, ਜਿਨ੍ਹਾਂ ਦੀ ਪੁਲਿਸ ਪੁਸ਼ਟੀ ਨਹੀਂ ਕਰ ਰਹੀ।ਇਸ ਵਾਰਦਾਤ ਤੋਂ ਬਾਅਦ ਸੋਸ਼ਲ ਮੀਡੀਏ ‘ਤੇ ਲਿੰਗ ਤਬਦੀਲੀ, ਮਾਨਸਿਕ ਰੋਗਾਂ ਅਤੇ ਸਮਾਜਿਕ ਦਬਾਅ ਬਾਰੇ ਸਰਗਰਮ ਚਰਚਾ ਹੋ ਰਹੀ ਹੈ। ਬਹੁਤ ਹੀ ਨਾਜ਼ੁਕ ਇਸ ਮਸਲੇ ‘ਤੇ ਧਿਰਾਂ ਨੇ ਆਪਣੀ ਸਿਆਸਤ ਵੀ ਸ਼ੁਰੂ ਕਰ ਦਿੱਤੀ ਹੈ।