Home » ਨਿਊਜ਼ੀਲੈਂਡ ਵੱਸਦੇ ਰਘਬੀਰ ਸਿੰਘ ਜੇ.ਪੀ ਨੂੰ ਸਦਮਾ,ਪਿਤਾ ਸ: ਮਲਕੀਤ ਸਿੰਘ ਦਾ ਹੋਇਆ ਦੇਹਾਂਤ…
Home Page News • India • NewZealand

ਨਿਊਜ਼ੀਲੈਂਡ ਵੱਸਦੇ ਰਘਬੀਰ ਸਿੰਘ ਜੇ.ਪੀ ਨੂੰ ਸਦਮਾ,ਪਿਤਾ ਸ: ਮਲਕੀਤ ਸਿੰਘ ਦਾ ਹੋਇਆ ਦੇਹਾਂਤ…

Spread the news


ਆਕਲੈਂਡ(ਬਲਜਿੰਦਰ ਸਿੰਘ)ਨਿਊਜ਼ੀਲੈਂਡ ਵੱਸਦੇ ਉੱਘੇ ਪੰਜਾਬੀ ਕਾਰੋਬਾਰੀ ਅਤੇ ਸਮਾਜ ਸੇਵੀ ਰਘਬੀਰ ਸਿੰਘ ਜੇ. ਪੀ. ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੇ ਉਹਨਾਂ ਦੇ ਪਿਤਾ ਸ. ਮਲਕੀਤ ਸਿੰਘ ਜੋ ਕਿ ਪਿਛਲੇ ਕੁੱਝ ਮਹੀਨਿਆਂ ਤੋਂ ਭਾਰਤ ਫੇਰੀ ਤੇ ਗਏ ਹੋਏ ਸਨ ਦਾ ਕੱਲ੍ਹ ਦਿਹਾਂਤ ਹੋ ਗਿਆ।ਸ. ਮਲਕੀਤ ਸਿੰਘ ਜਿਹਨਾਂ ਦਾ ਜੱਦੀ ਪਿੰਡ ਹੇੜੀਆਂ (ਜ਼ਿਲਾ ਸ਼ਹੀਦ ਭਗਤ ਸਿੰਘ ਨਗਰ) ਹੈ ਤੇ ਉਹ ਪਿਛਲੇ ਲੰਬੇ ਸਮੇਂ ਤੋਂ ਨਿਊਜ਼ੀਲੈਂਡ ਵਿੱਚ ਪਰਿਵਾਰ ਸਮੇਤ ਰਹਿ ਰਹੇ ਸਨ।
ਉਹ ਤਿੰਨ ਬੱਚਿਆਂ ਸ. ਰਘਵੀਰ ਸਿੰਘ, ਸਵ. ਕੁਲਵਿੰਦਰ ਸਿੰਘ ਕਿੰਦਾ ਅਤੇ ਅਮਰਜੀਤ ਕੌਰ (ਮੈਲਬਰਨ) ਦੇ ਪਿਤਾ ਸਨ।ਸ:ਮਲਕੀਤ ਸਿੰਘ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਵਿੱਚ ਕੀਤਾ ਜਾਵੇਗਾ।