Home » ਆਕਲੈਂਡ ਦੇ ਇੱਕ BMX ਕਲੱਬ ਦੀ ਇਮਾਰਤ ਨੂੰ ਲੱਗੀ ਅੱਗ ਮਾਮਲੇ ‘ਚ 15 ਸਾਲਾ ਲੜਕਾ ਗ੍ਰਿਫ਼ਤਾਰ…
Home Page News New Zealand Local News NewZealand

ਆਕਲੈਂਡ ਦੇ ਇੱਕ BMX ਕਲੱਬ ਦੀ ਇਮਾਰਤ ਨੂੰ ਲੱਗੀ ਅੱਗ ਮਾਮਲੇ ‘ਚ 15 ਸਾਲਾ ਲੜਕਾ ਗ੍ਰਿਫ਼ਤਾਰ…

Spread the news

ਆਕਲੈਂਡ(ਬਲਜਿੰਦਰ ਸਿੰਘ) ਆਕਲੈਂਡ ਦੇ ਇੱਕ BMX ਕਲੱਬ ਵਿੱਚ ਇੱਕ ਇਮਾਰਤ ਨੂੰ ਅੱਗ ਲੱਗਣ ਜਿਸ ਨਾਲ ਕਿ $50,000 ਦਾ ਨੁਕਸਾਨ ਹੋਇਆ ਸੀ ਦੇ ਮਾਮਲੇ ਵਿੱਚ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਪਿਛਲੇ ਸਾਲ ਨਵੰਬਰ ਵਿੱਚ ਵੈਟੇਕੇਰੇ BMX ਕਲੱਬ ਦੀ ਕੰਟੀਨ ਵਿੱਚ ਅੱਗ ਲੱਗਣ ਤੋਂ ਬਾਅਦ ਇੱਕ ਜਾਂਚ ਸ਼ੁਰੂ ਕੀਤੀ ਗਈ ਸੀ।ਡਿਟੈਕਟਿਵ ਸੀਨੀਅਰ ਸਾਰਜੈਂਟ ਰਿਆਨ ਬੰਟਿੰਗ ਨੇ ਕਿਹਾ ਕਿ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਅੱਗ ਜਾਣਬੁੱਝ ਕੇ ਕਾਗਜ਼ ਅਤੇ ਕੂੜੇ ਨਾਲ ਭਰੇ ਇੱਕ ਡੱਬੇ ਵਿੱਚ ਲਗਾਈ ਗਈ ਸੀ ਜਿਸ ਤੋਂ ਬਾਅਦ ਅੱਗ ਨੇ ਕੰਟੀਨ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਅੰਦਰ ਅਤੇ ਬਾਹਰ ਭਾਰੀ ਨੁਕਸਾਨ ਪਹੁੰਚਾਇਆ।” ਅੱਜ, ਪੁਲਿਸ ਨੇ ਕਿਹਾ ਕਿ ਇੱਕ 15 ਸਾਲਾ ਲੜਕੇ ਨੂੰ ਕਥਿਤ ਅੱਗ ਲਗਾਉਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਯੂਥ ਏਡ ਨੂੰ ਰੈਫਰ ਕੀਤਾ ਗਿਆ ਹੈ।