Home » ਜਦੋਂ ਨਿਊਜ਼ੀਲੈਂਡ ‘ਚ ਇੱਕ ਨੌਕਰੀ ਲਈ ਹੀ 2500 ਤੋਂ ਵੱਧ ਲੋਕਾਂ ਨੇ ਕੀਤਾ ਅਪਲਾਈ….
Home Page News • India • New Zealand Local News • NewZealand

ਜਦੋਂ ਨਿਊਜ਼ੀਲੈਂਡ ‘ਚ ਇੱਕ ਨੌਕਰੀ ਲਈ ਹੀ 2500 ਤੋਂ ਵੱਧ ਲੋਕਾਂ ਨੇ ਕੀਤਾ ਅਪਲਾਈ….

Spread the news

ਆਕਲੈਂਡ(ਬਲਜਿੰਦਰ ਸਿੰਘ)ਨਿਊਜ਼ੀਲੈਂਡ ‘ਚ ਇੱਕ ਕੰਪਨੀ ਵੱਲੋਂ ਕੱਢੀ ਇੱਕ ਨੌਕਰੀ ਲਈ 2500 ਤੋਂ ਵੱਧ ਲੋਕਾਂ ਦੇ ਅਰਜ਼ੀਆਂ ਮਿਲਣ ‘ਤੇ ਵੱਡੀ ਹੈਰਾਨੀ ਜਹਿਰ ਕੀਤੀ ਜਾ ਰਹੀ ਹੈ।Oppo ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਨੇ ਦੱਸਿਆ ਕਿ ਆਮ ਤੌਰ ‘ਤੇ ਕਿਸੇ ਨੌਕਰੀ ਲਈ ਆਈਆਂ 500 ਅਰਜ਼ੀਆਂ ਵੀ ਬਹੁਤ ਜ਼ਿਆਦਾ ਮੰਨੀਆਂ ਜਾਦਾ ਹੈ।ਪਰ ਇਹ ਅੰਕੜੇ ਹੈਰਾਨ ਕਰਨ ਵਾਲੇ ਹਨ ਕਿ ਇਸ ਵਾਰੀ ਟੈਲੀਫੋਨ ਸੇਵਾ (ਕਸਟਮਰ ਸਰਵਿਸ) ਦੀ ਇਕ ਨੌਕਰੀ ਲਈ 2500 ਤੋਂ ਵੱਧ ਲੋਕਾਂ ਨੇ ਅਰਜ਼ੀ ਦਿੱਤੀ ਹੈ — ਅਤੇ ਅਜੇ ਵੀ ਗਿਣਤੀ ਜਾਰੀ ਹੈ।ਇਹ ਨੌਕਰੀ ਆਕਲੈਂਡ ਸ਼ਹਿਰ ਵਿੱਚ ਹੈ ਅਤੇ ਕਾਲ ਸੈਂਟਰ ਅਨੁਭਵ ਵਾਲੇ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ।Oppo ਦੀ ਟੀਮ ਵਿੱਚ ਹੁਣ 27 ਲੋਕ ਕੰਮ ਕਰਦੇ ਹਨ ਅਤੇ HR ਟੀਮ ਹੁਣ ਅਰਜ਼ੀਆਂ ਦੀ ਛਾਂਟ ਕਰ ਰਹੀ ਹੈ।Infometrics ਦੇ ਮੁਤਾਬਕ, ਨੌਕਰੀਆਂ ‘ਚ ਅਰਜ਼ੀਆਂ ਦੀ ਗਿਣਤੀ ਪਹਿਲਾਂ ਦੀ ਤੁਲਨਾ ਵਿੱਚ ਕਾਫੀ ਵਧ ਗਈ ਹੈ, ਜੋ ਦਰਸਾਉਂਦਾ ਹੈ ਕਿ ਕੰਪਟੀਸ਼ਨ ਹੁਣ ਬਹੁਤ ਤੀਵਰ ਹੈ।