Home » ਪੱਛਮੀ ਆਕਲੈਂਡ ‘ਚ ਇੱਕ ਵਿੱਚੋ ਚੋਰੀ ਹੋਈਆਂ ਸੋਨੇ ਅਤੇ ਚਾਂਦੀ ਦੀਆਂ ਇੱਟਾਂ,ਪੁਲਿਸ ਵੱਲੋਂ ਚੋਰਾਂ ਦੀ ਭਾਲ ਜਾਰੀ….
Home Page News • New Zealand Local News • NewZealand

ਪੱਛਮੀ ਆਕਲੈਂਡ ‘ਚ ਇੱਕ ਵਿੱਚੋ ਚੋਰੀ ਹੋਈਆਂ ਸੋਨੇ ਅਤੇ ਚਾਂਦੀ ਦੀਆਂ ਇੱਟਾਂ,ਪੁਲਿਸ ਵੱਲੋਂ ਚੋਰਾਂ ਦੀ ਭਾਲ ਜਾਰੀ….

Spread the news

ਆਕਲੈਂਡ(ਬਲਜਿੰਦਰ ਸਿੰਘ) ਪੁਲਿਸ ਪੱਛਮੀ ਆਕਲੈਂਡ ਵਿੱਚ ਹੋਈ ਇੱਕ ਵੱਡੀ ਚੋਰੀ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ।14 ਤੋਂ 27 ਜਨਵਰੀ ਦੇ ਵਿਚਕਾਰ ਸਵਾਂਸਨ ਇਲਾਕੇ ਦੇ ਇੱਕ ਘਰ ਤੋਂ ਵੱਡੀ ਤਦਾਦ ਵਿੱਚ ਚਾਂਦੀ ਅਤੇ ਸੋਨਾ ਦੀ ਚੋਰੀ ਹੋਈ ਹੈ।ਜਿਸ ਵਿੱਚ ਇੱਕ ਔਂਸ (28.3 ਗ੍ਰਾਮ) ਸੋਨੇ ਦੇ ਸਿੱਕੇ ਅਤੇ 1 ਕਿਲੋ ਚਾਂਦੀ ਦੀਆਂ ਬਾਰਾਂ ਸ਼ਾਮਲ ਸਨ।ਹਰੇਕ ਬਾਰ ‘MW’ (ਮੌਰਿਸ ਅਤੇ ਵਾਟਸਨ) ਦੀ ਮੋਹਰ ਲੱਗੀ ਹੋਈ ਹੈ।ਪੁਲਿਸ ਵੱਲੋਂ ਲਗਾਤਾਰ ਜਾਂਚ ਜਾਰੀ ਹੈ ਪੁਲਿਸ ਨੇ ਕਿਹਾ ਹੈ ਕਿ ਜੇ ਕਰ ਕਿਸੇ ਵਿਅਕਤੀ ਨੂੰ ਇਸ ਮਾਮਲੇ ਸਬੰਧੀ ਕੋਈ ਜਾਣਕਾਰੀ ਜਾਂ ਫਿਰ ਕਿਸੇ ਦੁਕਾਨਦਾਰ ਨੂੰ ਚੋਰਾ ਵੱਲੋਂ ਸੋਨੇ ਅਤੇ ਚਾਂਦੀ ਦੀ ਖਰੀਦ ਦੀ ਪੇਸ਼ਕਸ਼ ਕੀਤੀ ਹੋਵੇ ਜਾ ਫਿਰ ਕੀਤੀ ਜਾਵੇ ਵਿਅਕਤੀ ਤਾ ਪੁਲਿਸ ਨੂੰ ਕੇਸ ਨੰਬਰ 260128/8576 ਦਾ ਹਵਾਲਾ ਸੰਪਰਕ ਕਰਨਾ ਚਾਹੀਦਾ ਹੈ।