ਆਕਲੈਂਡ(ਬਲਜਿੰਦਰ ਸਿੰਘ) ਮੈਂਗਰੀ ਈਸਟ ਵਿੱਚ ਇੱਕ ਟਰੱਕ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਪੈਦਲ ਜਾ ਰਹੇ ਵਿਅਕਤੀ ਦੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ।
ਇਹ ਹਾਦਸਾ ਕੁੱਝ ਟਾਈਮ ਪਹਿਲਾਂ ਸੈਵਿਲ ਡਰਾਈਵ ਅਤੇ ਮੈਸੀ ਰੋਡ ਦੇ ਚੌਰਾਹੇ ‘ਤੇ ਵਾਪਰਿਆ।ਪੈਦਲ ਯਾਤਰੀ ਨੂੰ ਗੰਭੀਰ ਸੱਟਾਂ ਨਾਲ ਮਿਡਲਮੋਰ ਹਸਪਤਾਲ ਲਿਜਾਇਆ ਗਿਆ ਹੈ।ਗੰਭੀਰ ਕਰੈਸ਼ ਯੂਨਿਟ ਮੌਕੇ ‘ਤੇ ਪਹੁੰਚ ਹਾਦਸੇ ਦੇ ਹਲਾਤਾਂ ਦੀ ਜਾਂਚ ਕਰ ਰਹੀ ਹੈ।
ਆਕਲੈਂਡ ਦੇ ਮੈਂਗਰੀ ‘ਚ ਟਰੱਕ ਦੀ ਫੇਟ ਵੱਜਣ ਕਾਰਨ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਹੋਇਆ ਜ਼ਖਮੀ












