Home » ਪਾਕਿਸਤਾਨ ‘ਚ ਅਤਿਵਾਦੀ ਹਮਲਾ11 ਸੁਰੱਖਿਆ ਕਰਮਚਾਰੀਆਂ ਦੀ ਮੌਤ….
Home Page News • India • World • World News

ਪਾਕਿਸਤਾਨ ‘ਚ ਅਤਿਵਾਦੀ ਹਮਲਾ11 ਸੁਰੱਖਿਆ ਕਰਮਚਾਰੀਆਂ ਦੀ ਮੌਤ….

Spread the news

ਪਾਕਿਸਤਾਨੀ ਫੌਜ ਨੇ ਮੰਗਲਵਾਰ ਨੂੰ ਦੱਸਿਆ ਕਿ ਉੱਤਰ-ਪੱਛਮੀ ਇਲਾਕੇ ਬਾਜੌਰ ਵਿੱਚ ਹੋਏ ਇੱਕ ਅੱਤਵਾਦੀ ਹਮਲੇ ਵਿੱਚ ਸੁਰੱਖਿਆ ਬਲਾਂ ਦੇ 11 ਜਵਾਨਾਂ ਦੀ ਮੌਤ ਹੋ ਗਈ ਹੈ। ਫੌਜ ਨੇ ਦੱਸਿਆ ਕਿ ਇਸ ਘਟਨਾ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ ਸੱਤ ਹੋਰ ਲੋਕ ਵੀ ਜ਼ਖਮੀ ਹੋਏ ਹਨ।ਖ਼ੈਬਰ ਪਖ਼ਤੂਨਖ਼ਵਾ ਦੇ ਬਾਜੌਰ ਜ਼ਿਲ੍ਹੇ ਵਿੱਚ ਅੱਤਵਾਦੀਆਂ ਨੇ ਇੱਕ ਸਾਂਝੀ ਸੁਰੱਖਿਆ ਚੌਕੀ ਨੂੰ ਨਿਸ਼ਾਨਾ ਬਣਾਇਆ। ਹਮਲਾਵਰਾਂ ਨੇ ਵਿਸਫੋਟਕਾਂ ਨਾਲ ਭਰੀ ਇੱਕ ਗੱਡੀ ਨੂੰ ਚੌਕੀ ਦੀ ਕੰਧ ਨਾਲ ਟਕਰਾ ਦਿੱਤਾ, ਜਿਸ ਕਾਰਨ ਇਮਾਰਤ ਢਹਿ ਗਈ ਅਤੇ 11 ਸੁਰੱਖਿਆ ਮੁਲਾਜ਼ਮਾਂ ਦੀ ਮੌਤ ਹੋ ਗਈ।ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਨੇੜਲੇ ਨਾਗਰਿਕਾਂ ਦੇ ਘਰਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ, ਜਿਸ ਕਾਰਨ ਇੱਕ ਮਾਸੂਮ ਬੱਚੀ ਦੀ ਜਾਨ ਚਲੀ ਗਈ ਅਤੇ ਔਰਤਾਂ ਤੇ ਬੱਚਿਆਂ ਸਮੇਤ 7 ਹੋਰ ਲੋਕ ਜ਼ਖਮੀ ਹੋ ਗਏ।