Home » ਮੈਨੂਰੇਵਾ ‘ਚ ਵਾਪਰੀ ਇੱਕ ਘਟਨਾ ਦੌਰਾਨ ਗੰਭੀਰ ਜ਼ਖਮੀ ਮਿਲਿਆ ਇੱਕ ਵਿਅਕਤੀ…
Home Page News New Zealand Local News NewZealand

ਮੈਨੂਰੇਵਾ ‘ਚ ਵਾਪਰੀ ਇੱਕ ਘਟਨਾ ਦੌਰਾਨ ਗੰਭੀਰ ਜ਼ਖਮੀ ਮਿਲਿਆ ਇੱਕ ਵਿਅਕਤੀ…

Spread the news


ਆਕਲੈਂਡ(ਬਲਜਿੰਦਰ ਸਿੰਘ)ਬੀਤੀ ਰਾਤ ਮੈਂਨੂਰੇਵਾ ‘ਚ ਇੱਕ ਸ਼ੱਕੀ ਗੋਲੀਬਾਰੀ ਤੋਂ ਬਾਅਦ ਇੱਕ ਗੈਰਾਜ ਵਿੱਚ ਵਿਅਕਤੀ ਦੇ ਗੰਭੀਰ ਜ਼ਖਮੀ ਹਾਲਤ ਵਿੱਚ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।ਕਾਉਂਟੀਜ਼ ਮੈਨੂਕਾਊ ਡੀਆਈਬੀ ਡਿਟੈਕਟਿਵ ਇੰਸਪੈਕਟਰ ਸ਼ੌਨ ਵਿਕਰਸ ਨੇ ਕਿਹਾ ਕਿ ਪੁਲਿਸ ਨੂੰ ਰਿਪੋਰਟਾਂ ਮਿਲੀਆਂ ਹਨ ਕਿ ਇੱਕ ਵਿਅਕਤੀ ਨੂੰ ਗੋਲੀ ਲੱਗਣ ਨਾਲ ਸੱਟਾਂ ਲੱਗੀਆਂ ਹਨ।ਹਾਟੋ ਹੋਨ ਸੇਂਟ ਜੌਨ ਨੇ ਪੁਸ਼ਟੀ ਕੀਤੀ ਕਿ ਰਾਤ 8.42 ਵਜੇ ਮਾਰੂਮਾਰੂ ਲੇਨ ਵਿੱਚ ਇੱਕ ਐਂਬੂਲੈਂਸ ਅਤੇ ਇੱਕ ਓਪਰੇਸ਼ਨ ਮੈਨੇਜਰ ਨੂੰ ਬੁਲਾਇਆ ਗਿਆ ਸੀ, ਅਤੇ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਮਿਡਲਮੋਰ ਹਸਪਤਾਲ ਲਿਜਾਇਆ ਗਿਆ ਹੈ।ਪੁਲਿਸ ਨੇ ਕਿਹਾ ਹੈ ਜੇ ਕਿਸੇ ਵਿਅਕਤੀ ਕੋਲ ਇਸ ਮਾਮਲੇ ਸਬੰਧੀ ਕੋਈ ਵੀ ਜਾਣਕਾਰੀ ਹੋਵੇ ਤਾਂ ਤੇ ਕਿਰਪਾ ਕਰਕੇ ਪੁਲਿਸ ਨਾਲ 105 ਰਾਹੀਂ, ਫ਼ੋਨ ਜਾਂ ਔਨਲਾਈਨ, ਸੰਪਰਕ ਕਰਨ ਅਤੇ ਫਾਈਲ ਨੰਬਰ 260218/3314 ਦੀ ਵਰਤੋਂ ਕਰਨ।