Home » ਨੌਰਥ ਆਕਲੈਂਡ ‘ਚ ਇੱਕ ਸਕੂਲ ਦੀ ਇਮਾਰਤ ਨੂੰ ਲੱਗੀ ਅੱਗ….
Home Page News • New Zealand Local News • NewZealand

ਨੌਰਥ ਆਕਲੈਂਡ ‘ਚ ਇੱਕ ਸਕੂਲ ਦੀ ਇਮਾਰਤ ਨੂੰ ਲੱਗੀ ਅੱਗ….

Spread the news


ਆਕਲੈਂਡ(ਬਲਜਿੰਦਰ ਸਿੰਘ) ਆਕਲੈਂਡ ਦੇ ਨੌਰਥ ਸ਼ੋਰ ‘ਤੇ ਸਥਿਤ ਨੌਰਥਕੋਟ ਕਾਲਜ ਵਿੱਚ ਅੱਗ ਲੱਗ ਜਾਣ ਦੀ ਘਟਨਾ ਸਾਹਮਣੇ ਆਈ ਹੈ।ਅੱਗ ਸਕੂਲ ਦੇ ਜਿਮਨੇਜ਼ੀਅਮ ਵਿੱਚ ਲੱਗੀ ਸਮਝੀ ਜਾ ਰਹੀ ਹੈ। ਫਾਇਰ ਅਤੇ ਐਮਰਜੈਂਸੀ ਬੁਲਾਰੇ ਨੇ ਕਿਹਾ ਕਿ ਅੱਜ ਦੁਪਹਿਰ 12.17 ਵਜੇ ਦੇ ਕਰੀਬ ਨੌਰਥਕੋਟ ਕਾਲਜ ਵਿੱਚ ਅੱਗ ਲੱਗਣ ਬਾਰੇ ਅਮਲੇ ਨੂੰ ਸੂਚਿਤ ਕੀਤਾ ਗਿਆ ਸੀ।ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਵਿਭਾਗ ਦੀਆਂ ਟੀਮਾ ਮੌਕੇ ‘ਤੇ ਪਹੁੰਚੀਆਂ ਹਨ।ਇਸ ਦੇ ਨਾਲ ਹੀ ਪੁਲਿਸ ਦੀ ਟੀਮ ਵੀ ਮੌਕੇ ‘ਤੇ ਹਾਜ਼ਰ ਹੈ।