ਆਕਲੈਂਡ(ਬਲਜਿੰਦਰ ਸਿੰਘ)ਬੀਤੇ ਦਿਨੀ ਦੱਖਣੀ ਆਕਲੈਂਡ ‘ਚ ਵਾਪਰੇ ਹਾਦਸੇ ਵਿੱਚ ਜ਼ਖ਼ਮੀ ਹੋਏ ਵਿਅਕਤੀ ਦੀ ਹਸਪਤਾਲ ਵਿੱਚ ਮੌਤ ਹੋ ਜਾਣ ਦੀ ਖ਼ਬਰ ਹੈ।ਇਹ ਹਾਦਸਾ ਪਿਛਲੇ ਮੰਗਲਵਾਰ ਯੂਜੇਨੀਆ ਰਾਈਜ਼, ਟੋਟਾਰਾ ਹਾਈਟਸ ‘ਤੇ ਵਾਪਰਿਆ ਸੀ ਜਿਸ ਵਿੱਚ ਇੱਕ ਵਾਹਨ ਦਰੱਖਤ ਨਾਲ ਟਕਰਾਉਣ ਤੋਂ ਬਾਅਦ ਪਲਟ ਗਿਆ ਸੀ ਅਤੇ ਹਾਦਸੇ ਵਿੱਚ ਇੱਕ ਵਿਅਕਤੀ ਨੂੰ ਦਰਮਿਆਨੀ ਸੱਟਾਂ ਲੱਗੀਆਂ ਹਨ, ਅਤੇ ਇੱਕ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ।ਪਰ ਗੰਭੀਰ ਜ਼ਖਮੀ ਵਿਅਕਤੀ ਦੀ ਵੀਰਵਾਰ ਸ਼ਾਮ ਨੂੰ ਹਸਪਤਾਲ ਵਿੱਚ ਮੌਤ ਹੋ ਗਈ।ਹਾਦਸੇ ਦੇ ਕਾਰਨਾਂ ਦੀ ਪੁੱਛਗਿੱਛ ਜਾਰੀ ਹੈ।
ਦੱਖਣੀ ਆਕਲੈਂਡ ‘ਚ ਵਾਪਰੇ ਵਾਹਨ ਹਾਦਸੇ ਦੌਰਾਨ ਜ਼ਖ਼ਮੀ ਹੋਏ ਵਿਅਕਤੀ ਦੀ ਹਸਪਤਾਲ ਵਿੱਚ ਹੋਈ ਮੌ,ਤ….












