Home » ਅਸ਼ਲੀਲ ਕੰਟੈਂਟ ‘ਤੇ ਸਰਕਾਰ ਦੀ ਵੱਡੀ ਕਾਰਵਾਈ, ਪੰਜ OTT ਪਲੇਟਫਾਰਮਾਂ ਨੂੰ ਕੀਤਾ ਬਲੌਕ….
Home Page News India India News World

ਅਸ਼ਲੀਲ ਕੰਟੈਂਟ ‘ਤੇ ਸਰਕਾਰ ਦੀ ਵੱਡੀ ਕਾਰਵਾਈ, ਪੰਜ OTT ਪਲੇਟਫਾਰਮਾਂ ਨੂੰ ਕੀਤਾ ਬਲੌਕ….

Spread the news


ਕੇਂਦਰ ਸਰਕਾਰ ਨੇ ਅਸ਼ਲੀਲ ਅਤੇ ਇਤਰਾਜ਼ਯੋਗ ਕੰਟੈਂਟ ਪ੍ਰਸਾਰਿਤ ਕਰਨ ਵਾਲੇ ਪੰਜ OTT (ਓ.ਟੀ.ਟੀ.) ਪਲੇਟਫਾਰਮਾਂ ਨੂੰ ਮੰਗਲਵਾਰ ਨੂੰ ਬਲੌਕ ਕਰ ਦਿੱਤਾ।ਅਧਿਕਾਰੀਆਂ ਨੇ ਦੱਸਿਆ ਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਉਚਿਤ ਪ੍ਰਕਿਰਿਆ ਦੀ ਪਾਲਣਾ ਕਰਦੇ ਹੋਏ ਮੂਡਐਕਸਵੀਆਈਪੀ (MoodXVIP), ਕੋਇਲ ਪਲੇਪ੍ਰੋ (Koyal PlayPro), ਡੀਜੀ ਮੂਵੀਪਲੈਕਸ (Digi Movieplex), ਫੀਲ (Feel) ਅਤੇ ਜੁਗਨੂੰ (Jugnu) ਨਾਮ ਦੇ ਪੰਜ OTT ਪਲੇਟਫਾਰਮਾਂ ਨੂੰ ਬਲੌਕ ਕਰਨ ਦਾ ਆਦੇਸ਼ ਜਾਰੀ ਕੀਤਾ ਹੈ।ਸਰਕਾਰ ਨੇ ਸੂਚਨਾ ਟੈਕਨਾਲੋਜੀ ਨਿਯਮ 2021 ਅਤੇ ਅਸ਼ਲੀਲਤਾ ਵਿਰੋਧੀ ਕਾਨੂੰਨਾਂ ਦੇ ਤਹਿਤ ਇੰਟਰਨੈੱਟ ਸੇਵਾ ਪ੍ਰਦਾਤਾਵਾਂ (ISPs) ਨੂੰ OTT ਪਲੇਟਫਾਰਮਾਂ ਨੂੰ ਬਲਾਕ ਕਰਨ ਦਾ ਨਿਰਦੇਸ਼ ਦਿੱਤਾ ਹੈ।

ਇਹ ਨਿਯਮ ਜਨਤਕ ਸ਼ਾਲੀਨਤਾ ਬਣਾਈ ਰੱਖਣ, ਰਾਸ਼ਟਰੀ ਹਿੱਤਾਂ ਦੀ ਰੱਖਿਆ ਕਰਨ ਅਤੇ ਡਿਜੀਟਲ ਪਲੇਟਫਾਰਮਾਂ ‘ਤੇ ਨੈਤਿਕ ਪੱਤਰਕਾਰੀ ਅਭਿਆਸਾਂ ਨੂੰ ਲਾਗੂ ਕਰਨ ਦੇ ਉਦੇਸ਼ ਨਾਲ ਬਣਾਏ ਗਏ ਹਨ।

ਸੂਚਨਾ ਟੈਕਨਾਲੋਜੀ ਐਕਟ, 2000 ਦੀ ਧਾਰਾ 69A ਦੇ ਅਨੁਸਾਰ ਇਹ ਕਾਰਵਾਈ ਕੀਤੀ ਗਈ ਹੈ, ਜੋ ਸਰਕਾਰ ਨੂੰ ਵੱਖ-ਵੱਖ ਕਾਰਨਾਂ ਕਰਕੇ ਆਨਲਾਈਨ ਕੰਟੈਂਟ ਨੂੰ ਬਲੌਕ ਕਰਨ ਦਾ ਅਧਿਕਾਰ ਦਿੰਦੀ ਹੈ।