ਆਕਲੈਂਡ(ਬਲਜਿੰਦਰ ਸਿੰਘ) ਨਿਊਜ਼ੀਲੈਂਡ ਦੇ ਸੜਕੀ ਨਿਯਮਾਂ ਵਿੱਚ ਵੱਡੀਆਂ ਤਬਦੀਲੀਆਂ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਤਹਿਤ ਹੁਣ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਫੁੱਟਪਾਥ ‘ਤੇ ਸਾਈਕਲ ਚਲਾਉਣ ਦੀ ਕਾਨੂੰਨੀ ਇਜਾਜ਼ਤ ਮਿਲ ਸਕਦੀ ਹੈ। ਇਸ ਤੋਂ ਇਲਾਵਾ, ਸੜਕਾਂ ‘ਤੇ ਚੱਲਣ ਵਾਲੇ ਵਾਹਨਾਂ ਲਈ ਹੁਣ ਬੱਸ ਸਟਾਪ ਤੋਂ ਬਾਹਰ ਨਿਕਲਣ ਵਾਲੀਆਂ ਬੱਸਾਂ ਨੂੰ ਰਸਤਾ ਦੇਣਾ ਲਾਜ਼ਮੀ ਹੋਵੇਗਾ। ਟਰਾਂਸਪੋਰਟ ਮੰਤਰੀ ਕ੍ਰਿਸ ਬਿਸ਼ਪ ਨੇ ਇਨ੍ਹਾਂ ਤਬਦੀਲੀਆਂ ਦਾ ਪ੍ਰਸਤਾਵ ਪੇਸ਼ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਫੁੱਟਪਾਥ ‘ਤੇ ਸਾਈਕਲ ਚਲਾਉਣ ਦੀ ਇਜਾਜ਼ਤ ਦੇਣਾ “ਕਾਨੂੰਨ ਨੂੰ ਅਸਲੀਅਤ ਦੇ ਅਨੁਸਾਰ ਲਿਆਉਣ” ਵਰਗਾ ਹੈ, ਕਿਉਂਕਿ ਬਹੁਤ ਸਾਰੇ ਬੱਚੇ ਪਹਿਲਾਂ ਹੀ ਅਜਿਹਾ ਕਰਦੇ ਹਨ।ਹਾਲਾਂਕਿ, ਮੰਤਰੀ ਨੇ ਇਹ ਵੀ ਮੰਨਿਆ ਕਿ ਫੁੱਟਪਾਥ ‘ਤੇ ਚੱਲਣ ਵਾਲੇ ਪੈਦਲ ਯਾਤਰੀਆਂ, ਖ਼ਾਸ ਕਰਕੇ ਬਜ਼ੁਰਗਾਂ ਅਤੇ ਅਪਾਹਜ ਭਾਈਚਾਰੇ ਲਈ ਇਹ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ। ਇਨ੍ਹਾਂ ਪ੍ਰਸਤਾਵਿਤ ਨਿਯਮਾਂ ‘ਤੇ ਜਨਤਾ ਦੀ ਰਾਏ ਲੈਣ ਲਈ ਸਲਾਹ-ਮਸ਼ਵਰਾ (Consultation) ਸ਼ੁਰੂ ਹੋ ਚੁੱਕਾ ਹੈ, ਜੋ 25 ਮਾਰਚ ਤੱਕ ਜਾਰੀ ਰਹੇਗਾ। ਨਿਊਜ਼ੀਲੈਂਡ ਦੇ ਨਿਵਾਸੀ ਆਪਣੀ ਫੀਡਬੈਕ NZTA (Waka Kotahi) ਦੀ ਵੈੱਬਸਾਈਟ ਰਾਹੀਂ ਦੇ ਸਕਦੇ ਹਨ।
ਨਿਊਜ਼ੀਲੈਂਡ ‘ਚ ਸੜਕੀ ਨਿਯਮਾਂ ਵਿੱਚ ਕੀਤੀਆਂ ਵੱਡੀਆਂ ਤਬਦੀਲੀਆਂ…
6 months ago
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,145
- India5,286
- India Entertainment130
- India News3,354
- India Sports228
- KHABAR TE NAZAR3
- LIFE66
- Movies48
- Music84
- New Zealand Local News3,181
- NewZealand3,507
- Punjabi Articules7
- Religion1,149
- Sports226
- Sports220
- Technology32
- Travel55
- Uncategorized63
- World2,438
- World News2,020
- World Sports213












