Home » ਵੈਲਿੰਗਟਨ ‘ਚ ਕੰਮ ਦੌਰਾਨ ਵਾਪਰੇ ਹਾਦਸੇ ਵਿੱਚ ਇੱਕ ਵਿਅਕਤੀ ਜ਼ਖ਼ਮੀ….
Home Page News New Zealand Local News NewZealand

ਵੈਲਿੰਗਟਨ ‘ਚ ਕੰਮ ਦੌਰਾਨ ਵਾਪਰੇ ਹਾਦਸੇ ਵਿੱਚ ਇੱਕ ਵਿਅਕਤੀ ਜ਼ਖ਼ਮੀ….

Spread the news

ਆਕਲੈਂਡ(ਬਲਜਿੰਦਰ ਸਿੰਘ)ਅੱਜ ਸਵੇਰੇ ਵੈਲਿੰਗਟਨ ਸੀਬੀਡੀ ਵਿੱਚ ਇੱਕ ਟਰੱਕ ਅਤੇ ਇੱਕ ਸਕਿੱਪ ਬਿਨ ਵਿਚਕਾਰ ਫਸਣ ਤੋਂ ਬਾਅਦ ਇੱਕ ਵਿਅਕਤੀ ਨੂੰ ਗੰਭੀਰ ਜ਼ਖਮੀਆਂ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ।ਇੱਕ ਬੁਲਾਰੇ ਨੇ ਕਿਹਾ ਕਿ ਪੁਲਿਸ ਨੂੰ ਸਵੇਰੇ 5 ਵਜੇ ਮੈਨਿੰਗ ਲੇਨ ਬੁਲਾਇਆ ਗਿਆ ਸੀ।
ਫਾਇਰ ਐਂਡ ਐਮਰਜੈਂਸੀ ਸੈਂਟਰਲ ਸ਼ਿਫਟ ਕਮਾਂਡਰ ਮਰੇ ਡਨਬਰ ਨੇ ਕਿਹਾ ਕਿ ਫਾਇਰ ਸਰਵਿਸ ਪੁਲਿਸ ਅਤੇ ਐਂਬੂਲੈਂਸ ਨੂੰ “ਕੂੜੇਦਾਨ ਜਾਂ ਕੂੜੇ ਦੇ ਟਰੱਕ” ਵਿੱਚੋਂ ਇੱਕ ਵਿਅਕਤੀ ਨੂੰ ਕੱਢਣ ਵਿੱਚ ਮਦਦ ਕਰ ਰਹੀ ਹੈ।ਵਰਕਸੇਫ ਨੂੰ ਸੂਚਿਤ ਦਿੱਤਾ ਗਿਆ ਹੈ।