Home » ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਮੰਤਰੀ ਨੇ ਓਵਰਸਟੇਅਰਜ਼ ਵਾਲੇ ਬਿਆਨ ‘ਤੇ ਮੰਗੀ ਮਾਫ਼ੀ….
Home Page News New Zealand Local News NewZealand World

ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਮੰਤਰੀ ਨੇ ਓਵਰਸਟੇਅਰਜ਼ ਵਾਲੇ ਬਿਆਨ ‘ਤੇ ਮੰਗੀ ਮਾਫ਼ੀ….

Spread the news

ਆਕਲੈਂਡ(ਬਲਜਿੰਦਰ ਸਿੰਘ) ਇਮੀਗ੍ਰੇਸ਼ਨ ਮੰਤਰੀ Erica Stanford ਨੇ ਵੀਜ਼ਾ ਓਵਰਸਟੇਅਰਾਂ ਦੀ ਗਿਣਤੀ ਬਾਰੇ ਗਲਤ ਬਿਆਨ ਦੇਣ ਲਈ ਮਾਫ਼ੀ ਮੰਗੀ ਹੈ।ਉਨ੍ਹਾਂ ਨੇ ਇੱਕ ਮੀਡੀਆ ਇੰਟਰਵਿਊ ਦੌਰਾਨ ਕਿਹਾ ਸੀ ਕਿ ਨਿਊਜ਼ੀਲੈਂਡ ਵਿੱਚ ਪਹਿਲਾਂ ਦੇ ਅੰਕੜਿਆਂ ਨਾਲੋਂ “ਦਸਾਂ ਹਜ਼ਾਰ ਵੱਧ” ਵੀਜ਼ਾ ਓਵਰਸਟੇਅਰ ਹਨ। ਇਸ ਬਿਆਨ ਤੋਂ ਬਾਅਦ ਤੁਰੰਤ ਆਲੋਚਨਾ ਹੋਈ, ਕਿਉਂਕਿ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਅਸਲ ਅੰਕੜੇ ਇਸ ਦਾਅਵੇ ਨਾਲ ਮੇਲ ਨਹੀਂ ਖਾਂਦੇ।Immigration New Zealand ਦੇ ਅੰਦਾਜ਼ੇ ਮੁਤਾਬਕ ਜੁਲਾਈ 2025 ਤੱਕ ਲਗਭਗ 20,980 ਲੋਕ ਆਪਣੀ ਵੀਜ਼ਾ ਮਿਆਦ ਤੋਂ ਵੱਧ ਰਹਿ ਰਹੇ ਸਨ, ਜਦਕਿ 2017 ਵਿੱਚ ਇਹ ਗਿਣਤੀ ਤਕਰੀਬਨ 14,000 ਸੀ। ਇਸਦਾ ਮਤਲਬ ਹੈ ਕਿ ਵਾਧਾ ਲਗਭਗ 7,000 ਦੇ ਕਰੀਬ ਹੈ — ਨਾ ਕਿ “ਦਸਾਂ ਹਜ਼ਾਰ,” ਜਿਵੇਂ ਮੰਤਰੀ ਨੇ ਕਿਹਾ ਸੀ।