Home » ਨਿਊਜ਼ੀਲੈਂਡ ਵਾਸੀਆਂ ਨੂੰ ਸਤਾਉਣ ਲੱਗੀ ਪੈਟਰੋਲ ਦੀਆਂ ਕੀਮਤਾਂ ਦੇ ਵਾਧੇ ਦੀ ਚਿੰਤਾ,ਪੈਟਰੋਲ ਪੰਪਾਂ ‘ਤੇ ਲੱਗਣ ਲੱਗੀਆਂ ਲਾਈਨਾਂ…
Home Page News • New Zealand Local News • NewZealand • World

ਨਿਊਜ਼ੀਲੈਂਡ ਵਾਸੀਆਂ ਨੂੰ ਸਤਾਉਣ ਲੱਗੀ ਪੈਟਰੋਲ ਦੀਆਂ ਕੀਮਤਾਂ ਦੇ ਵਾਧੇ ਦੀ ਚਿੰਤਾ,ਪੈਟਰੋਲ ਪੰਪਾਂ ‘ਤੇ ਲੱਗਣ ਲੱਗੀਆਂ ਲਾਈਨਾਂ…

Spread the news

ਆਕਲੈਂਡ(ਬਲਜਿੰਦਰ ਸਿੰਘ) ਨਿਊਜ਼ੀਲੈਂਡ ਭਰ ਵਿੱਚ ਕਈ ਡਰਾਈਵਰ ਪੈਟਰੋਲ ਪੰਪਾਂ ਤੇ ਜਾ ਕੇ ਆਪਣੀਆਂ ਗੱਡੀਆਂ ਫੁੱਲ ਕਰਵਾ ਰਹੇ ਹਨ, ਕਿਉਂਕਿ ਲੋਕਾਂ ਨੂੰ ਡਰ ਹੈ ਕਿ ਜਲਦੀ ਹੀ ਪੈਟਰੋਲ ਦੀ ਕੀਮਤ ਹੋਰ ਵੱਧ ਸਕਦੀ ਹੈ।ਮੱਧ ਪੂਰਬ ਵਿੱਚ ਚੱਲ ਰਹੇ ਤਣਾਅ ਅਤੇ ਜੰਗ ਕਾਰਨ ਦੁਨੀਆ ਭਰ ਵਿੱਚ ਤੇਲ ਦੀ ਕੀਮਤ ਵੱਧ ਰਹੀ ਹੈ, ਜਿਸਦਾ ਅਸਰ ਨਿਊਜ਼ੀਲੈਂਡ ਦੇ ਫਿਊਲ ਪ੍ਰਾਈਸ ‘ਤੇ ਵੀ ਪੈ ਸਕਦਾ ਹੈ।ਕਈ ਲੋਕ ਕਹਿ ਰਹੇ ਹਨ ਕਿ ਉਹ ਕੀਮਤ ਵਧਣ ਤੋਂ ਪਹਿਲਾਂ ਹੀ ਟੈਂਕ ਭਰਵਾ ਲੈਣਾ ਚਾਹੁੰਦੇ ਹਨ, ਇਸ ਕਰਕੇ ਕੁਝ ਪੈਟਰੋਲ ਪੰਪਾਂ ‘ਤੇ ਲਾਈਨਾਂ ਵੀ ਲੱਗ ਰਹੀਆਂ ਹਨ।

ਐਕਸਪਰਟਾਂ ਦੇ ਅਨੁਸਾਰ ਜੇ ਮੱਧ ਪੂਰਬ ਵਿੱਚ ਹਾਲਾਤ ਹੋਰ ਖਰਾਬ ਹੋਏ ਤਾਂ ਪੈਟਰੋਲ ਦੀ ਕੀਮਤ $3 ਪ੍ਰਤੀ ਲੀਟਰ ਜਾਂ ਇਸ ਤੋਂ ਵੀ ਵੱਧ ਹੋ ਸਕਦੀ ਹੈ।