ਆਕਲੈਂਡ(ਬਲਜਿੰਦਰ ਸਿੰਘ) 4 ਮਾਰਚ ਨੂੰ ਓਟਾਹੁਹੂ ਵਿੱਚ ਵਾਪਰੇ ਭਿਆਨਕ ਅੱਗ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਇਹ ਪਤਾ ਲਗਾਇਆ ਹੈ ਕਿ ਕੋਈ ਸ਼ੱਕੀ ਹਾਲਾਤ ਨਹੀਂ ਹਨ।ਗੈਰਾਜ ਵਿੱਚ ਅੱਗ ਲੱਗਣ ਦੀਆਂ ਰਿਪੋਰਟਾਂ ਤੋਂ ਬਾਅਦ ਰਾਤ 9 ਵਜੇ ਦੇ ਕਰੀਬ ਤਾਮਾਕੀ ਐਵੇਨਿਊ ‘ਤੇ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ।
ਜਾਇਦਾਦ ਦੇ ਅੰਦਰ ਇੱਕ ਵਿਅਕਤੀ ਮ੍ਰਿਤਕ ਪਾਇਆ ਗਿਆ।ਜਾਂਚ ਵਿੱਚ ਪਤਾ ਲਗਾਇਆ ਗਿਆ ਹੈ ਇਸ ਹਾਦਸੇ ਪਿੱਛੇ ਕੋਈ ਸ਼ੱਕੀ ਹਲਾਤ ਨਹੀਂ ਹਨ।ਮੌਤ ਨੂੰ ਕੋਰੋਨਰ ਕੋਲ ਭੇਜਿਆ ਜਾਵੇਗਾ।
ਬੀਤੇ ਦਿਨੀ ਓਟਾਹੁਹੂ ‘ਚ ਅੱਗ ਲੱਗਣ ਕਾਰਨ ਵਿਅਕਤੀ ਦੀ ਹੋਈ ਮੌ,ਤ ਸਬੰਧੀ ਪੁਲਿਸ ਵੱਲੋਂ ਜਾਰੀ ਕੀਤੀ ਗਈ ਨਵੀਂ ਜਾਣਕਾਰੀ…..












