Home » ਆਸਟ੍ਰੇਲੀਅਨ ਸਰਕਾਰ ਵੱਲੋਂ ਟ੍ਰੇਨਿੰਗ ਵੀਜ਼ਾ ਦੇ ਨਿਯਮਾਂ ਵਿੱਚ ਕੀਤੀ ਗਈ ਵੱਡੀ ਤਬਦੀਲੀ….
Home Page News India World World News

ਆਸਟ੍ਰੇਲੀਅਨ ਸਰਕਾਰ ਵੱਲੋਂ ਟ੍ਰੇਨਿੰਗ ਵੀਜ਼ਾ ਦੇ ਨਿਯਮਾਂ ਵਿੱਚ ਕੀਤੀ ਗਈ ਵੱਡੀ ਤਬਦੀਲੀ….

Spread the news

11 ਮਾਰਚ, 2026 ਤੋਂ ਆਸਟ੍ਰੇਲੀਅਨ ਸਰਕਾਰ ਨੇ ਸਬਕਲਾਸ 407 ਟ੍ਰੇਨਿੰਗ ਵੀਜ਼ਾ (Subclass 407 Training Visa) ਲਈ ਨਿਯਮਾਂ ਨੂੰ ਸਖ਼ਤ ਕਰ ਦਿੱਤਾ ਹੈ। ਹੁਣ ਬਿਨੈਕਾਰਾਂ ਲਈ ਵੀਜ਼ਾ ਫਾਈਲ ਕਰਨ ਤੋਂ ਪਹਿਲਾਂ ਇੱਕ ਪ੍ਰਵਾਨਿਤ ਸਪਾਂਸਰ (Temporary Activities Sponsorship) ਅਤੇ ਨਾਮਜ਼ਦਗੀ (Nomination) ਦਾ ਹੋਣਾ ਲਾਜ਼ਮੀ ਕਰ ਦਿੱਤਾ ਗਿਆ ਹੈ।

ਪਹਿਲਾਂ ਬਿਨੈਕਾਰ ਨਾਮਜ਼ਦਗੀ ਦੀ ਉਡੀਕ ਕਰਦੇ ਹੋਏ ਵੀਜ਼ਾ ਅਪਲਾਈ ਕਰ ਸਕਦੇ ਸਨ, ਪਰ ਹੁਣ ਵੀਜ਼ਾ ਅਰਜ਼ੀ ਦੇਣ ਵੇਲੇ ਸਪਾਂਸਰਸ਼ਿਪ ਅਤੇ ਨਾਮਜ਼ਦਗੀ ਦਾ ਪਹਿਲਾਂ ਤੋਂ ਪ੍ਰਵਾਨ ਹੋਣਾ ਜ਼ਰੂਰੀ ਹੈ।

ਸਰਕਾਰ ਦਾ ਮੰਨਣਾ ਹੈ ਕਿ ਕਈ ਲੋਕ ਇੱਕ ਤੋਂ ਬਾਅਦ ਇੱਕ ਆਰਜ਼ੀ ਵੀਜ਼ੇ ਲੈ ਕੇ – ਬਿਨਾਂ ਕਿਸੇ ਪੱਕੇ ਰਾਹ ਦੇ – ਦੇਸ਼ ਵਿੱਚ ਲੰਬੇ ਸਮੇਂ ਤੱਕ ਰਹਿੰਦੇ ਹਨ। ਮਾਹਿਰਾਂ ਮੁਤਾਬਿਕ ਇਸ ਕਦਮ ਨਾਲ ਜਿਥੇ ਇਸ ਰੁਝਾਨ ਨੂੰ ਨੱਥ ਪਾਈ ਜਾ ਸਕਦੀ ਹੈ ਓਥੇ ਪੈਦੀਂਆ ਬੇਲੋੜੀਆਂ ਵੀਜ਼ਾ ਅਰਜ਼ੀਆਂ ਦੀ ਗਿਣਤੀ ਵਿੱਚ ਵੀ ਕਮੀ ਆਵੇਗੀ।

ਇਹ ਤਬਦੀਲੀ ਵਿਦੇਸ਼ੀ ਕਾਮਿਆਂ ਦੇ ਸੰਭਾਵੀ ਸ਼ੋਸ਼ਣ ਨੂੰ ਰੋਕਣ ਲਈ ਕੀਤੀ ਗਈ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਟ੍ਰੇਨਿੰਗ ਵੀਜ਼ਾ ਸਿਰਫ਼ ਅਸਲ ਕਿੱਤਾਮੁਖੀ ਸਿਖਲਾਈ ਲਈ ਹੀ ਵਰਤਿਆ ਜਾਵੇ।

ਸਰਕਾਰ ਪਹਿਲਾਂ ਹੀ ਇਹ ਦੇਖ ਲਵੇਗੀ ਕਿ ਕੀ ਸਪਾਂਸਰ (ਕੰਪਨੀ/ਅਦਾਰਾ) ਭਰੋਸੇਯੋਗ ਹੈ ਅਤੇ ਕੀ ਟ੍ਰੇਨਿੰਗ ਅਸਲ ਵਿੱਚ ਲੋੜੀਂਦੀ ਹੈ ਜਾਂ ਇਹ ਸਿਸਟਮ ਸਿਰਫ ਵੀਜ਼ਾ ਵਧਾਉਣ ਲਈ ਇੱਕ ਹੱਥਕੰਡੇ ਵਜੋਂ ਵਰਤਿਆ ਜਾ ਰਿਹਾ ਹੈ।

ਇਸਦੇ ਚਲਦਿਆਂ ਨਾਮਜ਼ਦਗੀ ਵੀ ਪਹਿਲਾਂ ਹੀ ਪ੍ਰਵਾਨ ਹੋਣੀ ਚਾਹੀਦੀ ਹੈ, ਜਿਸ ਵਜ੍ਹਾ ਕਰਕੇ ਹੁਣ ਵੀਜ਼ਾ ਪ੍ਰਕਿਰਿਆ ਸ਼ੁਰੂ ਕਰਨ ਵਿੱਚ ਪਹਿਲਾਂ ਨਾਲੋਂ ਵੱਧ ਸਮਾਂ ਲੱਗ ਸਕਦਾ ਹੈ।

ਵਿਦਿਆਰਥੀਆਂ ਅਤੇ ਪੇਸ਼ੇਵਰਾਂ ਨੂੰ ਹੁਣ ਆਪਣੇ ਵੀਜ਼ਾ ਦੀ ਮਿਆਦ ਖ਼ਤਮ ਹੋਣ ਤੋਂ ਕਾਫ਼ੀ ਪਹਿਲਾਂ ਆਪਣੇ ਸਪਾਂਸਰਾਂ ਨਾਲ ਤਾਲਮੇਲ ਕਰਨਾ ਪਵੇਗਾ।