Home » ਕੈਨੇਡਾ ‘ਚ ਦੋ ਗਰੁੱਪਾਂ ਦੀ ਹੋਈ ਲੜਾਈ ਦੌਰਾਨ ਪੰਜਾਬੀ ਨੌਜਵਾਨ ਗੁਰਕੀਰਤ ਸਿੰਘ ਮਨੋਚਾ ਦੀ ਮੌਤ
Home Page News India World

ਕੈਨੇਡਾ ‘ਚ ਦੋ ਗਰੁੱਪਾਂ ਦੀ ਹੋਈ ਲੜਾਈ ਦੌਰਾਨ ਪੰਜਾਬੀ ਨੌਜਵਾਨ ਗੁਰਕੀਰਤ ਸਿੰਘ ਮਨੋਚਾ ਦੀ ਮੌਤ

Spread the news

ਫੋਰਟ ਸੇਂਟ ਜੌਨ, ਬ੍ਰਿਟਿਸ਼ ਕੋਲੰਬੀਆ: ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਇੱਕ 25 ਸਾਲਾ ਪੰਜਾਬੀ ਨੌਜਵਾਨ ਗੁਰਕੀਰਤ ਸਿੰਘ ਮਨੋਚਾ ਦੀ ਰਾਤ ਦੇ ਸਮੇਂ ਹੋਈ ਲੜਾਈ ਵਿੱਚ ਮੌਤ ਹੋਣ ਦੀ ਖ਼ਬਰ ਹੈ। ਘਟਨਾ ਚਾਰਲੀ ਲੇਕ ਬੋਟ ਰੈਂਪ ਉੱਤੇ ਵਾਪਰੀ ਦੱਸੀ ਗਈ ਹੈ।ਆਰਸੀਐਮਪੀ ਮੁਤਾਬਕ ਇਹ ਘਟਨਾ 13 ਮਾਰਚ 2026 ਦੀ ਰਾਤ ਲਗਭਗ 11:10 ਵਜੇ ਵਾਪਰੀ। ਪੁਲਿਸ ਨੂੰ ਚਾਰਲੀ ਲੇਕ ਬੋਟ ਰੈਂਪ ਉੱਤੇ ਕਈ ਜਣਿਆਂ ਵਿਚਕਾਰ ਹੋਏ ਝਗੜੇ ਦੀ ਸੂਚਨਾ ਮਿਲੀ। ਮੌਕੇ ਉੱਤੇ ਪਹੁੰਚਦੇ ਹੀ ਪੁਲਿਸ ਨੇ ਪਤਾ ਲਗਾਇਆ ਕਿ ਗੁਰਕੀਰਤ ਸਿੰਘ ਇਸ ਝਗੜੇ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਚੁੱਕਾ ਹੈ। ਉਸ ਦੇ ਦੋਸਤਾਂ ਨੇ ਤੁਰੰਤ ਉਸ ਨੂੰ ਸਥਾਨਕ ਹਸਪਤਾਲ ਵਿੱਚ ਲਿਜਾਇਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਗੁਰਕੀਰਤ ਸਿੰਘ ਮਨੋਚਾ ਮੂਲ ਰੂਪ ਵਿੱਚ ਭਾਰਤ ਦੇ ਮੱਧ ਪ੍ਰਦੇਸ਼ ਵਿਚਲੇ ਉਜੈਨ ਸ਼ਹਿਰ ਦਾ ਰਹਿਣ ਵਾਲਾ ਸੀ। ਉਹ ਲਗਭਗ 15 ਮਹੀਨੇ ਪਹਿਲਾਂ ਉੱਚ ਵਿੱਦਿਆ ਲਈ ਕੈਨੇਡਾ ਆਇਆ ਸੀ ਅਤੇ ਫੋਰਟ ਸੇਂਟ ਜੌਨ ਵਿਚਲੇ ਨੌਰਦਰਨ ਲਾਈਟਸ ਕਾਲਜ (Northern Lights College) ਵਿੱਚ ਪੜ੍ਹਾਈ ਕਰ ਰਿਹਾ ਸੀ।

ਪੁਲਿਸ ਨੇ ਮ੍ਰਿਤਕ ਦੀ ਪਛਾਣ ਜਨਤਕ ਕਰਦਿਆਂ ਦੱਸਿਆ ਕਿ ਇਸ ਨਾਲ ਹੋਰ ਗਵਾਹਾਂ ਨੂੰ ਅੱਗੇ ਆਉਣ ਲਈ ਉਤਸਾਹਿਤ ਕੀਤਾ ਜਾ ਸਕੇਗਾ ਤਾਂ ਜੋ ਘਟਨਾ ਦੀ ਪੂਰੀ ਸੱਚਾਈ ਸਾਹਮਣੇ ਆ ਸਕੇ। ਇਸ ਮਾਮਲੇ ਦੀ ਜਾਂਚ ਨਾਰਥ ਡਿਸਟ੍ਰਿਕਟ ਮੇਜਰ ਕ੍ਰਾਈਮ ਯੂਨਿਟ ਵੱਲੋਂ ਕੀਤੀ ਜਾ ਰਹੀ ਹੈ। ਹਾਲੇ ਤੱਕ ਕਿਸੇ ਵੀ ਵਿਅਕਤੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਪੁਲਿਸ ਨੇ ਇਲਾਕੇ ਵਾਸੀਆਂ ਤੋਂ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਕੋਲ ਇਸ ਘਟਨਾ ਬਾਰੇ ਕੋਈ ਜਾਣਕਾਰੀ ਜਾਂ ਵੀਡੀਓ ਹੈ ਤਾਂ ਉਹ ਤੁਰੰਤ ਆਰਸੀਐਮਪੀ ਨਾਲ ਸੰਪਰਕ ਕਰਨ। ਇਸ ਘਟਨਾ ਨੇ ਸਥਾਨਕ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ। ਦੱਸਣਯੋਗ ਹੈ ਕਿ ਪਿਛਲੇ ਤਿੰਨਾਂ ਦਿਨਾਂ ਦੌਰਾਨ ਇਹ ਪੰਜਾਬੀ ਨੌਜਵਾਨਾ ਦੇ ਕਤਲ ਹੋਣ ਦੀ ਤੀਜੀ ਘਟਨਾ ਹੈ।