Home » ਕੈਨੇਡਾ ‘ਚ ਹਿੰਸਕ ਘਟਨਾਵਾਂ ਅਤੇ ਗੈਂਗ ਨਾਲ ਜੁੜੇ ਹੋਣ ਦੇ ਇਲਜ਼ਾਮਾਂ ਹੇਠ ਦੋ ਪੰਜਾਬੀ ਨੂੰ ਕੀਤਾ ਡਿਪੋਰਟ…
Home Page News • India • India News • World

ਕੈਨੇਡਾ ‘ਚ ਹਿੰਸਕ ਘਟਨਾਵਾਂ ਅਤੇ ਗੈਂਗ ਨਾਲ ਜੁੜੇ ਹੋਣ ਦੇ ਇਲਜ਼ਾਮਾਂ ਹੇਠ ਦੋ ਪੰਜਾਬੀ ਨੂੰ ਕੀਤਾ ਡਿਪੋਰਟ…

Spread the news

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਵੱਲੋਂ ਹਿੰਸਕ ਗਤੀਵਿਧੀਆਂ, ਐਕਸਟੋਰਸ਼ਨ ਅਤੇ ਗੈਂਗ ਨਾਲ ਜੁੜੇ ਹੋਣ ਦੇ ਇਲਜ਼ਾਮ ਵਿੱਚ ਦੋ ਪੰਜਾਬੀ ਨੌਜਵਾਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ।

ਅਰਸ਼ਦੀਪ ਸਿੰਘ 2022 ਵਿੱਚ ਸਟੱਡੀ ਪਰਮਿਟ ‘ਤੇ ਕੈਨੇਡਾ ਆਇਆ ਸੀ। ਨਵੰਬਰ 2025 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਅਤੇ ਵਸੂਲੀ, ਅੱਗਜ਼ਨੀ, ਨਸ਼ਾ ਤਸਕਰੀ ਤੇ ਹਥਿਆਰਾਂ ਨਾਲ ਜੁੜੇ ਗੈਂਗ ਨਾਲ ਲਿੰਕ ਮੰਨਿਆ ਗਿਆ ਤੇ ਡਿਪੋਰਟ ਕੀਤਾ ਗਿਆ ਹੈ । ਇਸਦੇ ਨਾਲ ਸੁਖਨਾਜ਼ ਸਿੰਘ ਸੰਧੂ 2016 ਵਿੱਚ ਅਸਥਾਈ ਵੀਜ਼ੇ ‘ਤੇ ਕੈਨੇਡਾ ਆਇਆ ਸੀ। ਜਨਤਕ ਸੁਰੱਖਿਆ ਲਈ ਖ਼ਤਰਾ ਮੰਨਦੇ ਹੋਏ ਨਵੰਬਰ 2025 ਵਿੱਚ ਹਿਰਾਸਤ ਵਿੱਚ ਲਿਆ ਗਿਆ ਅਤੇ ਡਿਪੋਰਟ ਕੀਤਾ ਗਿਆ ਹੈ।