Home » ਕੈਨੇਡਾ ਦੇ ਅਲਬਰਟਾ ਵਿਖੇ ਕਤਲ ਕੀਤੇ ਗਏ ਬੀਰਿੰਦਰ ਸਿੰਘ (22) ਦੇ ਮਾਮਲੇ ਵਿੱਚ ਇੱਕ ਗ੍ਰਿਫਤਾਰ
Home Page News • India • World

ਕੈਨੇਡਾ ਦੇ ਅਲਬਰਟਾ ਵਿਖੇ ਕਤਲ ਕੀਤੇ ਗਏ ਬੀਰਿੰਦਰ ਸਿੰਘ (22) ਦੇ ਮਾਮਲੇ ਵਿੱਚ ਇੱਕ ਗ੍ਰਿਫਤਾਰ

Spread the news

ਕੈਨੇਡਾ ਦੇ ਸੂਬੇ ਅਲਬਰਟਾ ਦੇ ਐਡਮਿੰਟਨ ਸ਼ਹਿਰ ਲਾਗੇ ਲਿਡੂਕ ਵਿਖੇ ਲੰਘੀ 14 ਮਾਰਚ ਨੂੰ ਹਾਈਵੇਅ 2 ‘ਤੇ ਗੋਲੀ ਮਾਰ ਕੇ ਕਤਲ ਕੀਤੇ ਗਏ ਸਿੱਖ ਨੌਜਵਾਨ ਬੀਰਿੰਦਰ ਸਿੰਘ (22) ਦੇ ਮਾਮਲੇ ‘ਚ ਅਲਬਰਟਾ ਦੇ ਲੌਇਡਮਿੰਸਟਰ ਸ਼ਹਿਰ ਦਾ ਰਹਿਣ ਵਾਲਾ ਜਿੰਮੀ ਗੈਸਨਰ (18) ਗ੍ਰਿਫ਼ਤਾਰ ਅਤੇ ਚਾਰਜ ਕੀਤਾ ਗਿਆ ਹੈ। ਜਿੰਮੀ ਗੈਸਨਰ ਉੱਤੇ ਗੋਲੀ ਮਾਰ ਕੇ ਕਤਲ ਕਰਨ ਦੇ ਮਾਮਲੇ ਵਿੱਚ ਦੂਜੇ ਦਰਜੇ ਦੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਬੀਰਿੰਦਰ ਸਿੰਘ ਦੇ ਦੋਸਤਾਂ ਵੱਲੋਂ ਇਸ ਕਤਲ ਨੂੰ ਬਿਨਾਂ ਕਿਸੇ ਭੜਕਾਹਟ ਨਫ਼ਰਤੀ ਹਿੰਸਾ ਦਾ ਸਿੱਟਾ ਦੱਸਿਆ ਗਿਆ ਹੈ। ਬੀਰਿੰਦਰ ਸਿੰਘ ਦੇ ਦੋਸਤਾਂ ਮੁਤਾਬਕ ਕੁਝ ਗੋਰੇ ਨੌਜਵਾਨਾਂ ਨੇ ਬੀਰਿੰਦਰ ਸਿੰਘ ਦਾ ਗੋਲੀ ਮਾਰ ਕਤਲ ਕਰ ਦਿੱਤਾ ਸੀ।