Home » ਕ੍ਰਾਈਸਟਚਰਚ ਨਜ਼ਦੀਕ ਰਾਤ ਸਮੇਂ ਹੋਏ ਹਮਲੇ ਵਿੱਚ ਇੱਕ ਵਿਅਕਤੀ ਗੰਭੀਰ ਜ਼ਖ਼ਮੀ…
Home Page News New Zealand Local News NewZealand

ਕ੍ਰਾਈਸਟਚਰਚ ਨਜ਼ਦੀਕ ਰਾਤ ਸਮੇਂ ਹੋਏ ਹਮਲੇ ਵਿੱਚ ਇੱਕ ਵਿਅਕਤੀ ਗੰਭੀਰ ਜ਼ਖ਼ਮੀ…

Spread the news

ਆਕਲੈਂਡ(ਬਲਜਿੰਦਰ ਸਿੰਘ) ਕ੍ਰਾਈਸਟਚਰਚ ਨਜ਼ਦੀਕ ਲਿੰਕਨ ਵਿੱਚ ਇੱਕ ਕਿੰਡਰਗਾਰਟਨ ਕਾਰਪਾਰਕ ਵਿੱਚ ਬੀਤੀ ਰਾਤ ਹੋਏ ਹਮਲੇ ਦੌਰਾਨ ਇੱਕ ਵਿਅਕਤੀ ਗੰਭੀਰ ਦੇ ਜ਼ਖਮੀ ਹੋ ਜਾਣ ਦੀ ਖਬਰ ਪ੍ਰਾਪਤ ਹੋਈ ਹੈ।ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਬੁੱਧਵਾਰ ਦੇਰ ਰਾਤ ਇੱਕ ਲੜਾਈ/ਝਗੜੇ ਸਬੰਧੀ ਸੂਚਿਤ ਕੀਤਾ ਗਿਆ ਸੀ।
ਹਾਟੋ ਹੋਨ ਸੇਂਟ ਜੌਨ ਨੂੰ ਅੱਧੀ ਰਾਤ ਤੋਂ ਥੋੜ੍ਹੀ ਦੇਰ ਪਹਿਲਾਂ ਰਾਬਰਟ ਸਟਰੀਟ ਦੇ ਪਤੇ ‘ਤੇ ਬੁਲਾਇਆ ਗਿਆ ਸੀ, ਅਤੇ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਸੀ।ਇਸ ਘਟਨਾ ਸਬੰਧੀ ਇੱਕ 36 ਸਾਲਾ ਵਿਅਕਤੀ ‘ਤੇ ਹਮਲੇ ਦਾ ਦੋਸ਼ ਲਗਾਇਆ ਗਿਆ ਹੈ।