ਆਕਲੈਂਡ(ਬਲਜਿੰਦਰ ਸਿੰਘ)ਸਾਲ 2024 ‘ਚ ਡੁਨੀਡੇਨ ਇਲਾਕੇ ਵਿੱਚ ਹੋਏ ਪੰਜਾਬੀ ਨੋਜਵਾਨ ਗੁਰਜੀਤ ਸਿੰਘ ਦੇ ਮਾਮਲੇ ਵਿੱਚ ਦੋਸ਼ੀ ਕਾਤਲ ਰਜਿੰਦਰ ਸਿੰਘ ਦੀ ਪਤਨੀ ਗੁਰਪ੍ਰੀਤ ਕੌਰ ਨੇ ਵੀ ਕਤਲ ਸਬੰਧੀ ਸਬੂਤਾਂ ਨੂੰ ਨਸ਼ਟ ਕਰਨ ਦੀ ਗੱਲ ਕਬੂਲ ਕਰ ਲਈ ਗਈ ਹੈ।ਮਿਲੀ ਜਾਣਕਾਰੀ ਅਨੁਸਾਰ 5 ਫ਼ਰਵਰੀ ਨੂੰ ਪੁਲਿਸ ਗੁਰਪ੍ਰੀਤ ਦੇ ਕੰਮ ਵਾਲੀ ਜਗ੍ਹਾ ‘ਤੇ ਪੁੱਛਗਿੱਛ ਕਰਨ ਲਈ ਪਹੁੰਚੀ ਸੀ ਜਿੱਥੇ ਕਿ ਉਸ ਨੇ ਨਾਲ ਜਾਣ ਤੋਂ ਪਹਿਲਾਂ ਬਾਥਰੂਮ ਜਾਣ ਬਾਰੇ ਕਿਹਾ।ਬਾਅਦ ਵਿੱਚ ਪੁਲਿਸ ਨੂੰ ਸ਼ੱਕ ਹੋਣ ‘ਤੇ ਬਾਥਰੂਮ ਦੀ ਤਲਾਸ਼ੀ ਲਈ ਗਈ ਜਿੱਥੇ ਉਹਨਾਂ ਨੂੰ ਕੂੜੇਦਾਨ ਵਿੱਚੋਂ ਜੁੱਤੀਆਂ ਦਾ ਬੈਗ ਮਿਲਿਆ ਜਿਨ੍ਹਾਂ ਦੀ ਫੋਰੈਂਸਿਕ ਜਾਂਚ ਦੌਰਾਨ ਜੁੱਤੀ ਦੇ ਤਲਿਆਂ ਵਿੱਚੋਂ ਕੱਚ ਦੇ ਟੁਕੜੇ ਮਿਲੇ ਜੋ ਕਿ ਕਤਲ ਵਾਲੀ ਥਾਂ ‘ਤੇ ਟੁੱਟੇ ਕੱਚ ਨਾਲ ਮੇਲ ਖਾਂਦੇ ਸਨ।ਗੁਰਪ੍ਰੀਤ ਕੌਰ ਨੇ ਪਹਿਲਾਂ ਤਾਂ ਇਸ ਬਾਰੇ ਜਾਣਕਾਰੀ ਤੋ ਇਨਕਾਰ ਕਰ ਦਿੱਤਾ ਸੀ ਪਰ ਹੁਣ ਉਸ ਨੇ ਮੰਨ ਲਿਆ ਹੈ ਕਿ ਇਹ ਜੁੱਤੀ ਉਸ ਦੇ ਪਤੀ ਦੀ ਹੀ ਹੈ ਅਤੇ ਉਸ ਨੂੰ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਸੀ।ਗੁਰਪ੍ਰੀਤ ਨੂੰ ਹੁਣ ਇਸ ਮਾਮਲੇ ਸਬੰਧੀ ਸਜਾਂ ਜੁਲਾਈ ਮਹੀਨੇ ਵਿੱਚ ਸੁਣਾਈ ਜਾਵੇਗੀ ਅਤੇ ਉਸ ਦੇ ਪਤੀ ਨੂੰ ਗੁਰਜੀਤ ਸਿੰਘ ਦਾ ਕਤਲ ਕਰਨ ਦੇ ਮਾਮਲੇ ਵਿੱਚ ਕੱਲ੍ਹ ਸਜ਼ਾ ਸੁਣਾਈ ਜਾਣੀ ਹੈ।
ਨਿਊਜ਼ੀਲੈਂਡ ‘ਚ ਪੰਜਾਬੀ ਨੌਜਵਾਨ ਦੇ ਕ/ਤ/ਲ ਮਾਮਲੇ ਵਿੱਚ ਕਾਤਲ ਦੀ ਪਤਨੀ ‘ਤੇ ਸਬੂਤ ਮਿਟਾਉਣ ਦੇ ਲੱਗੇ ਦੋਸ਼….












