Home » ਨਿਊਜ਼ੀਲੈਂਡ ‘ਚ ਪੰਜਾਬੀ ਨੌਜਵਾਨ ਗੁਰਜੀਤ ਸਿੰਘ ਦੇ ਕਾਤਲ ਨੂੰ ਸੁਣਾਈ ਗਈ ਸਜ਼ਾ….
Home Page News • India • New Zealand Local News • NewZealand

ਨਿਊਜ਼ੀਲੈਂਡ ‘ਚ ਪੰਜਾਬੀ ਨੌਜਵਾਨ ਗੁਰਜੀਤ ਸਿੰਘ ਦੇ ਕਾਤਲ ਨੂੰ ਸੁਣਾਈ ਗਈ ਸਜ਼ਾ….

Spread the news


ਆਕਲੈਂਡ(ਬਲਜਿੰਦਰ ਸਿੰਘ) ਨਿਊਜ਼ੀਲੈਂਡ ਦੇ ਸ਼ਹਿਰ ਡੁਨੇਡਿਨ ‘ਚ ਸਾਲ 2024 ਵਿੱਚ ਚਾਕੂ ਨਾਲ ਹਮਲਾ ਕਰ ਕਤਲ ਕੀਤੇ ਗਏ ਪੰਜਾਬੀ ਨੌਜਵਾਨ ਗੁਰਜੀਤ ਸਿੰਘ ਦੇ ਮਾਮਲੇ ਸਬੰਧੀ ਅੱਜ ਕੋਰਟ ਵਿੱਚ ਦੋਸ਼ੀ ਰਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਜਿਸ ਵਿੱਚ ਘੱਟੋ-ਘੱਟ 17.5 ਸਾਲ ਦੀ ਗੈਰ-ਪੈਰੋਲ ਮਿਆਦ ਹੋਵੇਗੀ।35 ਸਾਲਾ ਰਜਿੰਦਰ ਅੱਜ ਡੁਨੇਡਿਨ ਹਾਈ ਕੋਰਟ ਵਿੱਚ ਜਸਟਿਸ ਰੇਚਲ ਡਨਿੰਘਮ ਦੇ ਸਾਹਮਣੇ ਪੇਸ਼ ਹੋਇਆ,ਪਿਛਲੇ ਸਾਲ ਦੇ ਅਖੀਰ ਵਿੱਚ ਇੱਕ ਮੁਕੱਦਮੇ ਤੋਂ ਬਾਅਦ ਇੱਕ ਜਿਊਰੀ ਵੱਲੋਂ ਉਸਨੂੰ ਕਤਲ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਅੱਜ ਸਜ਼ਾ ਸੁਣਾਈ ਗਈ।ਰਜਿੰਦਰ ਸਿੰਘ ਦੀ ਪਤਨੀ ਨੂੰ ਵੀ ਕਤਲ ਮਾਮਲੇ ਸਬੰਧੀ ਸਬੂਤ ਮਿਟਾਉਣ ਦੀ ਦੋਸ਼ੀ ਪਾਇਆ ਗਿਆ ਜਿਸ ਨੂੰ ਕਿ ਜੁਲਾਈ ਮਹੀਨੇ ਸਜ਼ਾ ਸੁਣਾਈ ਜਾਣੀ ਹੈ।27 ਸਾਲਾ ਗੁਰਜੀਤ ਸਿੰਘ 26 ਜਨਵਰੀ, 2024 ਨੂੰ ਉਸਦੇ ਪਾਈਨ ਹਿੱਲ ਘਰ ਦੇ ਬਾਹਰ ਮਿਲਿਆ ਸੀ, ਜਿਸ ‘ਤੇ ਚਾਕੂ ਅਤੇ ਕੱਟੇ ਹੋਏ 46 ਜ਼ਖ਼ਮ ਸਨ ਅਤੇ ਉਸਦਾ ਸਿਰ ਅੰਸ਼ਕ ਤੌਰ ‘ਤੇ ਕੱਟਿਆ ਹੋਇਆ ਸੀ।