Home » ਐਡਮਿੰਟਨ ਨਜ਼ਦੀਕ ਕ/ਤ/ਲ ਕੀਤੇ ਗਏ ਪੰਜਾਬੀ ਨੌਜਵਾਨ ਬੀਰਿੰਦਰ ਸਿੰਘ ਮਾਮਲੇ ਵਿੱਚ ਇੱਕ ਹੋਰ ਗ੍ਰਿਫ਼ਤਾਰ….
Home Page News India World

ਐਡਮਿੰਟਨ ਨਜ਼ਦੀਕ ਕ/ਤ/ਲ ਕੀਤੇ ਗਏ ਪੰਜਾਬੀ ਨੌਜਵਾਨ ਬੀਰਿੰਦਰ ਸਿੰਘ ਮਾਮਲੇ ਵਿੱਚ ਇੱਕ ਹੋਰ ਗ੍ਰਿਫ਼ਤਾਰ….

Spread the news

ਕੈਨੇਡਾ ਦੇ ਅਲਬਰਟਾ ਸੂਬੇ ਦੇ ਸ਼ਹਿਰ ਐਡਮਿੰਟਨ ਲਾਗੇ ਪਿਛਲੇ ਦਿਨੀਂ ਕਤਲ ਕੀਤੇ ਗਏ ਭਾਰਤ ਤੋਂ ਆਏ ਅੰਤਰਰਾਸ਼ਟਰੀ ਵਿਦਿਆਰਥੀ ਬੀਰਿੰਦਰ ਸਿੰਘ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ 23 ਸਾਲਾ Deon Libsekal ਨੂੰ ਦੂਜੇ ਦਰਜੇ ਦੇ ਕਤਲ ਦੇ ਦੋਸ਼ਾਂ ਹੇਠ ਚਾਰਜ ਕੀਤਾ ਹੈ। ਲਿਬਸੇਕਲ ਪਹਿਲਾਂ ਵੀ ਹੀ ਹੋਰ ਮਾਮਲਿਆਂ ਵਿੱਚ ਹਿਰਾਸਤ ਵਿੱਚ ਰਹਿ ਚੁੱਕਿਆ ਹੈ ਅਤੇ ਪਿਛਲੇ ਵੀਰਵਾਰ ਨੂੰ ਉਸਨੂੰ ਐਡਮੰਟਨ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਦੇ ਅਨੁਸਾਰ, ਉਸ ਉੱਤੇ ਪਿਛਲੇ ਸਾਲ ਸਸਕੈਚਵਨ ਵਿੱਚ ਹੋਈ ਇੱਕ ਹੋਰ ਗੋਲੀਬਾਰੀ ਦੇ ਮਾਮਲੇ ਨਾਲ ਵੀ ਸਬੰਧਤ ਦੋਸ਼ ਲਗੇ ਹੋਏ ਹਨ। ਇਸੇ ਮਾਮਲੇ ਵਿੱਚ 18 ਸਾਲਾ Jimmy Gassner ਨੂੰ ਵੀ ਪਹਿਲਾਂ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ, ਜਿਸਨੂੰ ਸਸਕੈਚਵਨ ਦੇ ਕਨੋ ਲੇਕ ਖੇਤਰ ਤੋਂ ਪਿਛਲੇ ਮੰਗਲਵਾਰ ਨੂੰ ਕਾਬੂ ਕੀਤਾ ਗਿਆ ਸੀ । ਗੈਸਨਰ ਉੱਤੇ ਵੀ ਦੂਜੇ ਦਰਜੇ ਦੇ ਕਤਲ ਦਾ ਦੋਸ਼ ਲਾਇਆ ਗਿਆ ਸੀ।