Home » ਟਾਪੂ ‘ਚ ਪਾਣੀ ਵਿੱਚ ਡੁੱਬਣ ਕਾਰਨ ਇੱਕ ਵਿਅਕਤੀ ਦੀ ਹੋਈ ਮੌਤ
Home Page News • New Zealand Local News • NewZealand

ਟਾਪੂ ‘ਚ ਪਾਣੀ ਵਿੱਚ ਡੁੱਬਣ ਕਾਰਨ ਇੱਕ ਵਿਅਕਤੀ ਦੀ ਹੋਈ ਮੌਤ

Spread the news


ਆਕਲੈਂਡ(ਬਲਜਿੰਦਰ ਸਿੰਘ) ਨਿਊਜ਼ੀਲੈਂਡ ਦੇ ਟਾਪੂ ਇਲਾਕੇ ‘ਚ ਪਾਣੀ ਵਿੱਚ ਡੁੱਬਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।
ਐਤਵਾਰ ਦੁਪਹਿਰ 3.20 ਵਜੇ ਦੇ ਕਰੀਬ ਇੱਕ ਵਿਅਕਤੀ ਨੂੰ ਪਾਣੀ ਵਿੱਚੋਂ ਬੇਹੋਸ਼ ਹਾਲਤ ਵਿੱਚ ਕੱਢਣ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਵਾਕਾਮੋਏਂਗਾ ਪੋਰਟ, ਅਕਾਸ਼ੀਆ ਬੇਅ ਵਿਖੇ ਬੁਲਾਇਆ ਗਿਆ।
ਮੌਕੇ ‘ਤੇ ਮੌਜੂਦ ਲੋਕਾਂ ਦੁਆਰਾ ਕੀਤੇ ਗਏ ਵਧੀਆ ਯਤਨਾਂ ਦੇ ਬਾਵਜੂਦ, ਵਿਅਕਤੀ ਦੀ ਮੌਤ ਹੋ ਗਈ।ਵਿਅਕਤੀ ਦੀ ਮੌਤ ਦੀ ਜਾਂਚ ਲਈ ਕੋਰੋਨਰ ਨੂੰ ਰੈਫਰ ਕਰ ਦਿੱਤਾ ਗਿਆ ਹੈ।