Home » ਅਮਰੀਕਾ–ਇਰਾਨ ਜੰਗ ਦੌਰਾਨ ਆਈ ਆਈ ਵੱਡੀ ਰਾਹਤ ਦੀ ਖ਼ਬਰ…
Home Page News • India • NewZealand • World • World News

ਅਮਰੀਕਾ–ਇਰਾਨ ਜੰਗ ਦੌਰਾਨ ਆਈ ਆਈ ਵੱਡੀ ਰਾਹਤ ਦੀ ਖ਼ਬਰ…

Spread the news

ਆਕਲੈਂਡ(ਬਲਜਿੰਦਰ ਸਿੰਘ) ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਖਰੀ ਸਮੇਂ ‘ਤੇ ਇਰਾਨ ਨਾਲ 2 ਹਫ਼ਤਿਆਂ ਦੀ ceasefire (ਜੰਗ ਰੋਕਣ ਦੀ ਸਹਿਮਤੀ) ਮਨਜ਼ੂਰ ਕਰ ਲਈ ਹੈ। ਇਹ ਫੈਸਲਾ ਉਸ ਵੇਲੇ ਆਇਆ ਜਦੋਂ ਟਰੰਪ ਨੇ ਇਰਾਨ ਨੂੰ ਸਖ਼ਤ ਡੈੱਡਲਾਈਨ ਦਿੱਤੀ ਹੋਈ ਸੀ ਅਤੇ ਵੱਡੇ ਹਮਲੇ ਦਾ ਖਤਰਾ ਬਣਿਆ ਹੋਇਆ ਸੀ।
ਇਹ ceasefire ਮੁੱਖ ਤੌਰ ‘ਤੇ ਪਾਕਿਸਤਾਨ ਦੀ ਮਧਸਥਤਾ ਨਾਲ ਹੋਇਆ, ਜਿਸ ਨਾਲ ਦੋਵੇਂ ਦੇਸ਼ਾਂ ਨੂੰ ਗੱਲਬਾਤ ਲਈ ਸਮਾਂ ਮਿਲੇਗਾ। ਇਸ ਸਮਝੌਤੇ ਨਾਲ ਵੱਡੀ ਜੰਗ ਦਾ ਖਤਰਾ ਅਜੇ ਲਈ ਟਲ ਗਿਆ ਹੈ ਅਤੇ ਦੁਨੀਆ ਭਰ ‘ਚ ਤਣਾਅ ਘੱਟ ਹੋਇਆ ਹੈ।
ਮੁੱਖ ਗੱਲਾਂ

  • 2 ਹਫ਼ਤਿਆਂ ਲਈ ਰੋਕੀ ਗਈ ਜੰਗ
  • ਆਖਰੀ ਮਿੰਟ ‘ਤੇ ਵੱਡਾ ਹਮਲਾ ਟਲਿਆ
  • ਪਾਕਿਸਤਾਨ ਨੇ ਕਰਵਾਇਆ ਵੱਡਾ ਰੋਲ
  • ਗੱਲਬਾਤ ਲਈ ਖੁੱਲਿਆ ਨਵਾਂ ਦਰਵਾਜ਼ਾ
  • ਦੁਨੀਆ ਭਰ ‘ਚ ਤੇਲ ਅਤੇ ਸੁਰੱਖਿਆ ਚਿੰਤਾਵਾਂ ਘੱਟ ਹੋਈਆਂ
    ਹੁਣ ਸਭ ਦੀ ਨਜ਼ਰ ਇਸ ਗੱਲ ‘ਤੇ ਹੈ ਕਿ ਕੀ ਇਹ ceasefire ਅੱਗੇ ਪੱਕੀ ਸ਼ਾਂਤੀ ਵਿੱਚ ਬਦਲੇਗਾ ਜਾਂ ਨਹੀਂ