ਆਸਟ੍ਰੇਲੀਅਨ ਬਾਰਡਰ ਫੋਰਸ (ABF) ਅਤੇ ਨੈਸ਼ਨਲ ਹੈਵੀ ਵਹੀਕਲ ਰੈਗੂਲੇਟਰ (NHVR) ਨੇ ਮਿਲ ਕੇ ਪੂਰੇ ਦੇਸ਼ ਵਿੱਚ ਭਾਰੀ ਵਾਹਨਾਂ ਅਤੇ ਡਰਾਈਵਰਾਂ ਦੇ ਵੀਜ਼ਾ ਨਿਯਮਾਂ ਦੀ ਜਾਂਚ ਲਈ ਇੱਕ ਵੱਡੀ ਮੁਹਿੰਮ ਚਲਾਈ ਹੈ।
ਇੱਕ ਹਫ਼ਤੇ ਦੀ ਇਸ ਮੁਹਿੰਮ ਦੌਰਾਨ ਵਿਕਟੋਰੀਆ, ਨਿਊ ਸਾਊਥ ਵੇਲਜ਼, ਕੁਈਨਜ਼ਲੈਂਡ ਅਤੇ ਸਾਊਥ ਆਸਟ੍ਰੇਲੀਆ ਵਿੱਚ 200 ਤੋਂ ਵੱਧ ਭਾਰੀ ਵਾਹਨਾਂ ਦੀ ਚੈਕਿੰਗ ਕੀਤੀ ਗਈ।
ਕੰਮ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਕਰਕੇ ਮੌਕੇ ‘ਤੇ ਹੀ 3 ਸਟੂਡੈਂਟ ਵੀਜ਼ੇ ਰੱਦ ਕਰ ਦਿੱਤੇ ਗਏ ਅਤੇ ਕਈ ਹੋਰਾਂ ਨੂੰ ਵੀਜ਼ਾ ਰੱਦ ਕਰਨ ਦੇ ਨੋਟਿਸ ਜਾਰੀ ਕੀਤੇ ਗਏ।
ਵਿਕਟੋਰੀਆ ਵਿੱਚ ਇੱਕ ਅਜਿਹਾ ਡਰਾਈਵਰ ਫੜਿਆ ਗਿਆ ਜੋ ਪਿਛਲੇ 12 ਸਾਲਾਂ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਿਹਾ ਸੀ ਅਤੇ ਟ੍ਰੱਕ ਚਲਾ ਰਿਹਾ ਸੀ।
ਪੰਜ ਟ੍ਰਾਂਸਪੋਰਟ ਮਾਲਕਾਂ ਨੂੰ ਗੈਰ-ਕਾਨੂੰਨੀ ਕਾਮੇ ਰੱਖਣ ਲਈ ਨੋਟਿਸ ਜਾਰੀ ਕੀਤੇ ਗਏ ਹਨ। ਨਵੇਂ ਸਖ਼ਤ ਕਾਨੂੰਨਾਂ ਤਹਿਤ ਹੁਣ ਮਾਲਕਾਂ ਨੂੰ 2 ਸਾਲ ਦੀ ਜੇਲ੍ਹ ਅਤੇ ਭਾਰੀ ਜੁਰਮਾਨਾ ਹੋ ਸਕਦਾ ਹੈ।
ਵੀਜ਼ਾ ਦੇ ਨਾਲ-ਨਾਲ ਗੱਡੀਆਂ ਦੀ ਮਕੈਨੀਕਲ ਹਾਲਤ, Logbook ਅਤੇ Fatigue management ਦੀ ਵੀ ਜਾਂਚ ਕੀਤੀ ਗਈ।
ਸਰਕਾਰ ਦਾ ਕਹਿਣਾ ਹੈ ਕਿ ਇਸ ਦਾ ਮਕਸਦ
ਪ੍ਰਵਾਸੀ ਮਾਲਕਾਂ ਦੇ ਹੋ ਰਹੇ ਸੋਸ਼ਣ ਨੂੰ ਰੋਕਣਾ,
ਇਮਾਨਦਾਰ ਟ੍ਰਾਂਸਪੋਰਟ ਕਾਰੋਬਾਰੀਆਂ ਨੂੰ ਨੁਕਸਾਨ ਤੋਂ ਬਚਾਉਣਾ ਅਤੇ ਸੜਕੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ।
ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਸਿਰਫ਼ ਸ਼ੁਰੂਆਤ ਹੈ। ਆਉਣ ਵਾਲੇ ਮਹੀਨਿਆਂ ਵਿੱਚ ਹਾਈਵੇਅ ਅਤੇ ਅੰਦਰੂਨੀ ਸੜਕਾਂ ‘ਤੇ ਅਜਿਹੇ ਹੋਰ Pop-up checkpoints ਦੇਖਣ ਨੂੰ ਮਿਲਣਗੇ।
ਅਜਿਹੀ ਹੀ ਸਖ਼ਤੀ ਅਮਰੀਕਾ ਵਿੱਚ ਵੀ ਚੱਲ ਰਹੀ ਹੈ, ਪਰ ਆਸਟ੍ਰੇਲੀਆ ਦੀ ਇਹ ਕਾਰਵਾਈ ਖਾਸ ਤੌਰ ‘ਤੇ ਘਰੇਲੂ ਫਰੇਟ ਇੰਡਸਟਰੀ ਵਿੱਚ ਗੈਰ-ਕਾਨੂੰਨੀ ਕੰਮ ਅਤੇ ਸੋਸ਼ਣ ਨੂੰ ਰੋਕਣ ਲਈ ਹੈ।














Add Comment