ਪੱਛਮੀ ਏਸ਼ੀਆ ਵਿੱਚ ਚੱਲ ਰਹੀ ਜੰਗ ਨੂੰ ਫਿਲਹਾਲ ਦੋ ਹਫ਼ਤਿਆਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਅਮਰੀਕਾ ਅਤੇ ਈਰਾਨ ਨੂੰ ਇਸ ਜੰਗਬੰਦੀ ਲਈ ਮਨਾਉਣ ਵਿੱਚ ਪਾਕਿਸਤਾਨ ਤੋਂ ਇਲਾਵਾ ਸਾਊਦੀ ਅਰਬ, ਤੁਰਕੀ (ਤੁਰਕੀਏ) ਅਤੇ ਮਿਸਰ ਨੇ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਜੰਗਬੰਦੀ ਦੇ ਐਲਾਨ ਤੋਂ ਬਾਅਦ ਪਾਕਿਸਤਾਨ ਨੇ ਬੁੱਧਵਾਰ ਨੂੰ ਅਮਰੀਕਾ (US) ਅਤੇ ਈਰਾਨ ਨੂੰ ਇਸਲਾਮਾਬਾਦ ਵਿੱਚ ਗੱਲਬਾਤ ਲਈ ਸੱਦਾ ਦਿੱਤਾ ਹੈ।
ਈਰਾਨ ਅਤੇ ਅਮਰੀਕਾ ਨੂੰ ਗੱਲਬਾਤ ਲਈ ਸੱਦਾ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਪਾਕਿਸਤਾਨ ਨੇ ਦੋਵਾਂ ਦੇਸ਼ਾਂ ਦੇ ਪ੍ਰਤੀਨਿਧ ਮੰਡਲਾਂ ਨੂੰ 10 ਅਪ੍ਰੈਲ ਨੂੰ ਇਸਲਾਮਾਬਾਦ ਵਿੱਚ ਆਹਮੋ-ਸਾਹਮਣੇ ਦੀ ਗੱਲਬਾਤ ਲਈ ਸੱਦਾ ਦਿੱਤਾ ਹੈ। ਇਸਦਾ ਉਦੇਸ਼ ਸਾਰੇ ਵਿਵਾਦਾਂ ਨੂੰ ਸੁਲਝਾਉਣ ਲਈ ਇੱਕ ਨਿਰਣਾਇਕ ਸਮਝੌਤੇ ‘ਤੇ ਪਹੁੰਚਣਾ ਹੈ। ਜ਼ਿਕਰਯੋਗ ਹੈ ਕਿ ਇਹ ਸੰਘਰਸ਼ ਇੱਕ ਨਿਰਣਾਇਕ ਮੋੜ ‘ਤੇ ਪਹੁੰਚ ਗਿਆ ਸੀ, ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚਿਤਾਵਨੀ ਦਿੱਤੀ ਸੀ ਕਿ ਮੰਗਲਵਾਰ ਨੂੰ ਅਮਰੀਕਾ ਈਰਾਨੀ ਸੱਭਿਅਤਾ ਨੂੰ ਮਿਟਾ ਦੇਵੇਗਾ।
ਉਪ-ਰਾਸ਼ਟਰਪਤੀ ਸਮੇਤ ਟਰੰਪ ਦੇ ਵਿਸ਼ੇਸ਼ ਦੂਤ ਅਤੇ ਜਵਾਈ ਪਹੁੰਚੇ ਪਾਕਿਸਤਾਨ
ਪਾਕਿਸਤਾਨ ਵਿੱਚ ਹੋਣ ਵਾਲੀ ਇਸ ਗੱਲਬਾਤ ਬਾਰੇ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲਿਨ ਲੇਵਿਟ ਨੇ ਦੱਸਿਆ, “ਲੋਕ ਗੱਲ ਕਰਦੇ ਹਨ, ਪਰ ਜਦੋਂ ਤੱਕ ਰਾਸ਼ਟਰਪਤੀ ਜਾਂ ਵ੍ਹਾਈਟ ਹਾਊਸ ਵੱਲੋਂ ਕੁਝ ਨਹੀਂ ਕਿਹਾ ਜਾਂਦਾ, ਉਦੋਂ ਤੱਕ ਕੁਝ ਵੀ ਅੰਤਿਮ ਨਹੀਂ ਹੈ।”
ਹਾਲਾਂਕਿ, ਹੋਰ ਅਧਿਕਾਰੀਆਂ ਨੇ ਦੱਸਿਆ ਕਿ ਮੀਟਿੰਗ ਇਸਲਾਮਾਬਾਦ ਵਿੱਚ ਹੀ ਹੋਵੇਗੀ, ਜਿਸ ਵਿੱਚ ਪਾਕਿਸਤਾਨੀ ਵਿਚੋਲੇ (Mediators) ਵੀ ਮੌਜੂਦ ਰਹਿਣਗੇ। ਉਨ੍ਹਾਂ ਅੱਗੇ ਦੱਸਿਆ ਕਿ ਟਰੰਪ ਦੇ ਵਿਸ਼ੇਸ਼ ਦੂਤ ਸਟੀਵ ਵਿਟਕੋਫ, ਜਵਾਈ ਜੇਰੇਡ ਕੁਸ਼ਨਰ ਅਤੇ ਉਪ-ਰਾਸ਼ਟਰਪਤੀ ਜੇਡੀ ਵੈਂਸ ਇਸ ਗੱਲਬਾਤ ਲਈ ਪਾਕਿਸਤਾਨ ਪਹੁੰਚ ਚੁੱਕੇ ਹਨ।














Add Comment