ਭਾਰਤ ਸਰਕਾਰ ਨੇ ਈਰਾਨ ’ਚ ਆਪਣੇ ਨਾਗਰਿਕਾਂ ਨੂੰ ਕਿਹਾ ਹੈ ਕਿ ਉਹ ਪੱਛਮੀ ਏਸ਼ੀਆ ’ਚ ਸੀਜ਼ਫਾਇਰ ਦਾ ਫ਼ਾਇਦਾ ਉਠਾਉਣ ਤੇ ਉਥੋਂ ਬਾਹਰ ਨਿਕਲਣ। ਸਰਕਾਰ ਜਨਵਰੀ ਤੋਂ ਹੀ ਈਰਾਨ ’ਚ ਆਪਣੇ ਨਾਗਰਿਕਾਂ ਨੂੰ ਉਥੋਂ ਨਿਕਲਣ ਦੀ ਗੱਲ ਕਹਿ ਰਹੀ ਹੈ। ਤਦ ਉਥੇ ਲਗਪਗ 10 ਹਜ਼ਾਰ ਭਾਰਤੀ ਸਨ ਤੇ ਹੁਣ ਵੀ ਉਥੇ 7500 ਭਾਰਤੀ ਹਨ। ਇਨ੍ਹਾਂ ’ਚੋਂ ਜ਼ਿਆਦਾ ਵਿਦਿਆਰਥੀ ਹਨ ਜੋ ਕਿ ਮੈਡੀਕਲ ਤੇ ਇੰਜੀਨੀਅਰਿੰਗ ਆਦਿ ਦੀ ਪੜ੍ਹਾਈ ਉਥੋਂ ਕਰ ਰਹੇ ਹਨ।ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਵੀਰਵਾਰ ਨੂੰ ਕਿਹਾ, ਸੀਜ਼ਫਾਇਰ ਤੋਂ ਬਾਅਦ ਈਰਾਨ ’ਚ ਸ਼ਾਂਤੀ ਹੈ ਤੇ ਇਹ ਭਾਰਤੀਆਂ ਲਈ ਉਥੋਂ ਬਾਹਰ ਨਿਕਲਣ ਦਾ ਸਹੀ ਮੌਕਾ ਹੈ। ਮੈਂ ਖ਼ਾਸ ਤੌਰ ’ਤੇ ਦੱਖਣੀ ਈਰਾਨ ’ਚ ਰਹਿਣ ਵਾਲੇ ਭਾਰਤੀਆਂ ਨੂੰ ਬੇਨਤੀ ਕਰਾਂਗਾ ਕਿ ਉਹ ਉਥੋਂ ਸੜਕ ਮਾਰਗ ਰਾਹੀਂ ਉੱਤਰ ਵੱਲ ਜਾਣ ਤੇ ਆਰਮੇਨੀਆ ਦੇ ਰਸਤੇ ਬਾਹਰ ਨਿਕਲਣ।ਸੀਜ਼ਫਾਇਰ ਤੋਂ ਪਹਿਲਾਂ ਵੀ ਭਾਰਤ ਸਰਕਾਰ ਲਗਾਤਾਰ ਈਰਾਨ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ’ਚ ਰੁੱਝੀ ਸੀ। ਈਰਾਨ ਦੇ ਦੋ ਗੁਆਂਢੀ ਦੇਸ਼ਾਂ ਆਰਮੇਨੀਆ ਤੇ ਅਜਰਬਾਈਜਾਨ ਦੇ ਰਸਤੇ ਉਸ ਨੇ ਭਾਰਤੀਆਂ ਨੂੰ ਉਥੋਂ ਕੱਢਿਆ ਵੀ ਹੈ। ਵੈਸੇ ਹੁਣ ਨਾਗਰਿਕ ਹਵਾਬਾਜ਼ੀ ਮੰਤਰਾਲੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਜ਼ਫਾਇਰ ਦੀ ਸਥਿਤੀ ਸਾਫ਼ ਹੋਣ ਦੀ ਉਡੀਕ ਹੈ। ਜੇ ਸ਼ਨਿਚਰਵਾਰ ਨੂੰ ਪਾਕਿਸਤਾਨ ’ਚ ਹੋਣ ਜਾ ਰਹੀ ਬੈਠਕ ’ਚ ਸੀਜ਼ਫਾਇਰ ਦੀ ਪੱਕੀ ਤਸਵੀਰ ਬਣ ਕੇ ਉੱਭਰਦੀ ਹੈ ਤਾਂ ਯੂਏਈ, ਸਾਊਦੀ ਅਰਬ ਤੇ ਕਤਰ ਤੋਂ ਵੱਧ ਉਡਾਣਾਂ ਦਾ ਸੰਚਾਲਨ ਭਾਰਤ ਲਈ ਸ਼ੁਰੂ ਹੋ ਸਕਦਾ ਹੈ। ਪੱਛਮੀ ਏਸ਼ੀਆ ’ਚ ਜੰਗ ਤੋਂ ਬਾਅਦ ਭਾਰਤ ਤੇ ਖਾੜੀ ਖੇਤਰ ਵਿਚਾਲੇ ਉਡਾਣਾਂ ਦੀ ਰੋਜ਼ਾਨਾ ਦੀ ਗਿਣਤੀ 350 ਤੋਂ ਘਟ ਕੇ ਹੁਣ ਸਿਰਫ਼ 90 ਰਹਿ ਗਈ ਹੈ। ਹੁਣ ਹਾਲਾਤ ਸੁਧਰਨ ਦੀ ਉਮੀਦ ਹੈ। ਨਿੱਜੀ ਏਅਰਲਾਈਨ ਗਲਫ ਏਅਰ ਨੇ ਕਿਹਾ ਕਿ ਉਹ ਜਲਦ ਹੀ ਬਹਿਰੀਨ ਤੇ ਭਾਰਤ ਵਿਚਾਲੇ ਉਡਾਣਾਂ ਸ਼ੁਰੂ ਕਰੇਗੀ। ਇਸ ਨਾਲ ਵੀ ਉਥੋਂ ਭਾਰਤੀ ਨਾਗਰਿਕਾਂ ਲਈ ਆਪਣੇ ਦੇਸ਼ ਆਉਣਾ ਸੌਖਾ ਹੋ ਜਾਵੇਗਾ।
ਭਾਰਤੀ ਵਿਦੇਸ਼ ਮੰਤਰਾਲੇ ਨੇ ਐਡਵਾਈਜ਼ਰੀ ਜਾਰੀ ਕਰਦੇ ਕਿਹਾ ਇਸ ਰਸਤੇ ਰਾਹੀਂ ਤੁਰੰਤ ਈਰਾਨ ਛੱਡਣ ਭਾਰਤੀ….













Add Comment