Home » ਟੌਰੰਗਾ ਬੰਦਰਗਾਹ ‘ਤੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਕੀਤੇ ਗਏ ਜ਼ਬਤ….
Home Page News • New Zealand Local News • NewZealand

ਟੌਰੰਗਾ ਬੰਦਰਗਾਹ ‘ਤੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਕੀਤੇ ਗਏ ਜ਼ਬਤ….

Spread the news


ਆਕਲੈਂਡ(ਬਲਜਿੰਦਰ ਸਿੰਘ)ਨਿਊਜ਼ੀਲੈਂਡ ਦੇ ਟੌਰੰਗਾ ਬੰਦਰਗਾਹ ‘ਤੇ ਕਸਟਮ ਅਤੇ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਦੌਰਾਨ ਕਰੀਬ 17 ਮਿਲੀਅਨ ਡਾਲਰ ਮੁੱਲ ਦੀ ਗੈਰਕਾਨੂੰਨੀ ਨਸ਼ੀਲੇ ਪਦਾਰਥ ਬਰਾਮਦ ਕੀਤੀ ਗਏ ਹਨ ।ਇਹ ਸਮੱਗਰੀ ਇੱਕ ਆਯਾਤ ਕੀਤੇ ਗਏ ਕੰਟੇਨਰ ਦੇ ਅੰਦਰਲੀ ਲਾਈਨਿੰਗ ਵਿੱਚ ਬਹੁਤ ਹੀ ਚਾਲਾਕੀ ਨਾਲ ਲੁਕਾਈ ਗਈ ਸੀ, ਜਿਸਨੂੰ ਜਾਂਚ ਦੌਰਾਨ ਪਤਾ ਲਗਾਇਆ ਗਿਆ।ਅਧਿਕਾਰੀਆਂ ਦੇ ਮੁਤਾਬਕ ਇਹ ਕੰਟੇਨਰ ਵਿਦੇਸ਼ ਤੋਂ ਨਿਊਜ਼ੀਲੈਂਡ ਪਹੁੰਚਿਆ ਸੀ ਅਤੇ ਸ਼ੱਕ ਹੋਣ ‘ਤੇ ਇਸਦੀ ਤਲਾਸ਼ੀ ਲਈ ਗਈ, ਜਿਸ ਦੌਰਾਨ ਇਹ ਵੱਡੀ ਬਰਾਮਦਗੀ ਸਾਹਮਣੇ ਆਈ। ਪੁਲਿਸ ਦਾ ਕਹਿਣਾ ਹੈ ਕਿ ਇਹ ਕਾਰਵਾਈ ਨਸ਼ਾ ਤਸਕਰੀ ਦੇ ਇੱਕ ਵੱਡੇ ਜਾਲ ‘ਤੇ ਵੱਡਾ ਝਟਕਾ ਹੈ ਅਤੇ ਇਸ ਨਾਲ ਦੇਸ਼ ਵਿੱਚ ਗੈਰਕਾਨੂੰਨੀ ਨਸ਼ਿਆਂ ਦੀ ਸਪਲਾਈ ਨੂੰ ਰੋਕਣ ਵਿੱਚ ਮਦਦ ਮਿਲੇਗੀ।

ਇਸ ਮਾਮਲੇ ਦੀ ਜਾਂਚ ਹਾਲੇ ਵੀ ਜਾਰੀ ਹੈ ਅਤੇ ਅਧਿਕਾਰੀਆਂ ਨੇ ਸੰਕੇਤ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਗ੍ਰਿਫ਼ਤਾਰੀਆਂ ਵੀ ਹੋ ਸਕਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਮੱਗਲਰ ਹੁਣ ਹੋਰ ਸੁਧਰੇ ਹੋਏ ਤਰੀਕੇ ਵਰਤ ਰਹੇ ਹਨ, ਜਿਸ ਕਾਰਨ ਸਰਹੱਦੀ ਨਿਗਰਾਨੀ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ।