Home » ਫਿਰੋਜ਼ਪੁਰ ‘ਚ ਨਿਰਮਾਣ ਅਧੀਨ ਦੁਕਾਨ ਦਾ ਲੈਂਟਰ ਡਿੱਗਿਆ, ਇੱਕ ਮਜ਼ਦੂਰ ਦੀ ਮੌਤ; ਤਿੰਨ ਜ਼ਖ਼ਮੀ….
Home Page News India India News

ਫਿਰੋਜ਼ਪੁਰ ‘ਚ ਨਿਰਮਾਣ ਅਧੀਨ ਦੁਕਾਨ ਦਾ ਲੈਂਟਰ ਡਿੱਗਿਆ, ਇੱਕ ਮਜ਼ਦੂਰ ਦੀ ਮੌਤ; ਤਿੰਨ ਜ਼ਖ਼ਮੀ….

Spread the news


ਗੁਰੂਹਰਸਹਾਏ ਦੇ ਨਜ਼ਦੀਕੀ ਪਿੰਡ ਗੋਲੂ ਕੇ ਮੋੜ ਵਿਚ ਅੱਜ ਇਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਤਕਰੀਬਨ 1600 ਸਕਵੇਅਰ ਫੁੱਟ ਵਿਚ ਬਣ ਰਹੀ ਇੱਕ ਦੁਕਾਨ ਦਾ ਲੈਂਟਰ ਅਚਾਨਕ ਡਿੱਗ ਗਿਆ। ਹਾਦਸੇ ਵਿੱਚ ਚਾਰ ਮਜ਼ਦੂਰ ਮਲਬੇ ਹੇਠ ਦਬ ਗਏ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ।ਮਿਲੀ ਜਾਣਕਾਰੀ ਮੁਤਾਬਿਕ ਦੁਕਾਨ ਦਾ ਮਾਲਕ ਸੰਜੀਵ ਕੁਮਾਰ ਪੁੱਤਰ ਤਰਸੇਮ ਸਿੰਘ ਹੈ। ਲੈਂਟਰ ਡਿੱਗਣ ਦੌਰਾਨ ਕਰੀਬ 4 ਮਜ਼ਦੂਰ ਹੇਠਾਂ ਦਬ ਗਏ। ਇਨ੍ਹਾਂ ਵਿੱਚੋਂ 3 ਮਜ਼ਦੂਰਾਂ ਨੂੰ ਸੁਰੱਖਿਅਤ ਤੌਰ ’ਤੇ ਬਾਹਰ ਕੱਢ ਲਿਆ ਗਿਆ, ਜਿਨ੍ਹਾਂ ਵਿਚ ਨਾਨਕ ਸਿੰਘ (45) ਪੁੱਤਰ ਦਰਸ਼ਨ ਸਿੰਘ, ਕੁਲਵਿੰਦਰ ਸਿੰਘ (35) ਅਤੇ ਸਤਨਾਮ ਸਿੰਘ (38) ਸ਼ਾਮਲ ਹਨ। ਜਿਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਇੱਕ ਨੌਜਵਾਨ ਮਜ਼ਦੂਰ ਸੋਨੂੰ ਪੁੱਤਰ ਜੀਤਾ ਲਗਪਗ ਸਾਢੇ ਤਿੰਨ ਘੰਟੇ ਤੱਕ ਲੈਂਟਰ ਹੇਠਾਂ ਫਸਿਆ ਰਿਹਾ। ਬਾਅਦ ਵਿਚ ਬਚਾਅ ਟੀਮ ਵੱਲੋਂ ਉਸਨੂੰ ਬਾਹਰ ਕੱਢ ਕੇ ਤੁਰੰਤ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਸੋਨੂੰ ਵਿਆਹਿਆ ਹੋਇਆ ਹੈ ਅਤੇ ਤਿੰਨ ਬੱਚਿਆਂ ਦਾ ਪਿਤਾ ਹੈ। ਉਸਦੇ ਕੁੱਲ ਚਾਰ ਭੈਣ-ਭਰਾ ਹਨ।ਪਰਿਵਾਰਿਕ ਮੈਂਬਰਾਂ ਦੇ ਮੁਤਾਬਿਕ, ਲੈਂਟਰ ਡਿੱਗਣ ਦਾ ਕਾਰਨ ਮਿਸਤਰੀ ਵੱਲੋਂ ਠੀਕ ਗਿਣਤੀ ਵਿਚ ਪਿਲਰ ਨਾ ਬਣਾਉਣਾ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਢਾਂਚਾ ਕਮਜ਼ੋਰ ਹੋ ਗਿਆ ਅਤੇ ਲੈਂਟਰ ਅਚਾਨਕ ਥੱਲੇ ਆ ਡਿੱਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਅਤੇ ਐਂਬੂਲੈਂਸ ਮੌਕੇ ’ਤੇ ਪਹੁੰਚ ਗਏ। ਗੁਰੂਹਰਸਹਾਏ ਖਾਣਾ ਮੁਖੀ ਇੰਸਪੈਕਟਰ ਜਗਦੀਪ ਸਿੰਘ ਨੇ ਦੱਸਿਆ ਕਿ ਬਚਾਅ ਕਾਰਜ ਤੁਰੰਤ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

About the author

dailykhabar

Add Comment

Click here to post a comment