ਨਿਊ ਵੈਸਟਮਿੰਸਟਰ (ਬ੍ਰਿਟਿਸ਼ ਕੋਲੰਬੀਆ), 15 ਅਪ੍ਰੈਲ 2026 : ਬ੍ਰਿਟਿਸ਼ ਕੋਲੰਬੀਆ ਵਿੱਚ ਚਰਚਿਤ ਪੰਜਾਬੀ ਰੇਡੀਓ ਮੀਡੀਆਕਾਰ ਸੁਖਵਿੰਦਰ ਕੌਰ ਸੰਘਾ (47 ਸਾਲ) ਨੂੰ ਅਮਰੀਕਾ ਤੋਂ ਕੈਨੇਡਾ ਵਿੱਚ 108 ਕਿਲੋਗ੍ਰਾਮ ਜ਼ਹਿਰੀਲਾ ਨਸ਼ਾ (ਮੈਥਾਮਫੈਟਾਮੀਨ) ਸਮੱਗਲ ਕਰਨ ਦੇ ਦੋਸ਼ਾਂ ਹੇਠ ਬੀ.ਸੀ. ਸੁਪਰੀਮ ਕੋਰਟ ਨੇ ਸਾਢੇ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।
ਅਦਾਲਤ ਵਿੱਚ ਉਸ ਨੇ 2024 ਵਿਚ ਗੈਰ-ਕਾਨੂੰਨੀ ਇਮਪੋਰਟੇਸ਼ਨ (unlawful importation) ਦਾ ਦੋਸ਼ ਕਬੂਲ ਲਿਆ ਸੀ। ਫਿਰ ਵੀ ਉਸ ਨੇ ਅਦਾਲਤ ਵਿੱਚ ਝੂਠੀ ਬਿਆਨਬਾਜ਼ੀ ਕਰਕੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਦਾਅਵਾ ਕੀਤਾ ਕਿ ਸਮੱਗਲਰਾਂ ਨੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਇਹ ਕੰਮ ਕਰਵਾਇਆ ਸੀ। ਬੀ.ਸੀ. ਸੁਪਰੀਮ ਕੋਰਟ ਦੇ ਜੱਜ ਨੇ ਇਸ ਬਿਆਨ ਨੂੰ ਝੂਠਾ ਐਲਾਨਦਿਆਂ ਕਿਹਾ ਕਿ ਟੈਕਸਟ ਮੈਸੇਜ ਅਤੇ ਹੋਰ ਸਬੂਤਾਂ ਤੋਂ ਲੱਗਦਾ ਹੈ ਕਿ ਸੰਘਾ ਇਸ ਨਸ਼ਾ ਤਸਕਰੀ ਵਿੱਚ ਇੱਕ ਭਰੋਸੇਯੋਗ ਅਤੇ ਇੱਛੁਕ ਭਾਗੀਦਾਰ ਸੀ।
ਘਟਨਾ 21 ਅਕਤੂਬਰ 2021 ਦੀ ਹੈ। ਸੁਖਵਿੰਦਰ ਕੌਰ ਸੰਘਾ ਇੱਕ ਕਿਰਾਏ ਦੀ ਗੱਡੀ (ਫਲੋਰੀਡਾ ਨੰਬਰ ਪਲੇਟ ਵਾਲੀ) ਵਿਚ ਅਮਰੀਕਾ ਤੋਂ ਕੈਨੇਡਾ ਵਾਪਸ ਆ ਰਹੀ ਸੀ। ਬਾਰਡਰ ਤੇ ਇਮੀਗ੍ਰੇਸ਼ਨ ਅਫਸਰਾਂ ਨੂੰ ਉਸ ਨੇ ਦੱਸਿਆ ਕਿ ਉਹ ਆਪਣੀ ਅੰਟੀ ਦੀ ਅੰਤਿਮ ਯਾਤਰਾ (ਫਿਊਨਰਲ) ਲਈ ਅਮਰੀਕਾ ਗਈ ਸੀ। ਜਦੋਂ ਅਧਿਕਾਰੀਆਂ ਨੇ ਗੱਡੀ ਦੀ ਚੈੱਕਿੰਗ ਕਰਨ ਲਈ ਆਖਿਆ ਤਾਂ ਉਸ ਨੇ ਗੱਡੀ ਭਜਾ ਲਈ। ਬਾਅਦ ਵਿਚ ਉਸ ਨੂੰ ਸਰੀ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਅਤੇ ਗੱਡੀ ਵਿਚੋਂ 108 ਕਿਲੋਗ੍ਰਾਮ ਮੈਥ ਬਰਾਮਦ ਹੋਇਆ। ਇਸ ਮਾਮਲੇ ਵਿੱਚ ਸਜ਼ਾ 10 ਅਪ੍ਰੈਲ 2026 ਨੂੰ ਦਿੱਤੀ ਗਈ ਸੀ।
ਕੈਨੇਡਾ ‘ਚ ਇੱਕ ਮਸ਼ਹੂਰ ਪੰਜਾਬੀ ਰੇਡੀਓਕਾਰ ਸੁਖਵਿੰਦਰ ਕੌਰ ਸੰਘਾ ਨੂੰ 108 ਕਿਲੋ ਮੈਥ ਸਮੱਗਲ ਮਾਮਲੇ ਵਿੱਚ ਹੋਈ ਸਜ਼ਾ…












