Home » ਬੀਤੇ ਦਿਨੀ ਹਮਿਲਟਨ ‘ਚ ਵਾਪਰੇ ਦਰਦਨਾਕ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਸਨ 15 ਸਾਲ ਦੇ 2 ਲੜਕੇ….
Home Page News • New Zealand Local News • NewZealand

ਬੀਤੇ ਦਿਨੀ ਹਮਿਲਟਨ ‘ਚ ਵਾਪਰੇ ਦਰਦਨਾਕ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਸਨ 15 ਸਾਲ ਦੇ 2 ਲੜਕੇ….

Spread the news


ਆਕਲੈਂਡ(ਬਲਜਿੰਦਰ ਸਿੰਘ) ਸੋਮਵਾਰ ਨੂੰ ਹੈਮਿਲਟਨ ਵਿੱਚ ਇੱਕ ਕਾਰ ਅਤੇ ਟਰੱਕ ਵਿਚਕਾਰ ਹੋਏ ਹਾਦਸੇ ਮਾਰੇ ਗਏ ਦੋ ਜਣਿਆਂ ਦੀ ਪਛਾਣ 15 ​​ਸਾਲ ਦੇ ਲੜਕਿਆਂ ਵਜੋਂ ਹੋਏ ਹੈ।ਜਰੁਸਕ ਵਿਲਸਨ ਅਤੇ ਰੀਫ ਗੁਰਨਿਕ ਦੋਵਾਂ ਦੀ ਉਮਰ 15 ਸਾਲ ਸੀ।ਸੋਮਵਾਰ ਦੁਪਹਿਰ 2.30 ਵਜੇ ਦੇ ਕਰੀਬ ਪੁਕੇਟ ਨੇੜੇ ਵਾਇਰੇ ਡਾ ‘ਤੇ ਹੋਏ ਹਾਦਸੇ ਤੋਂ ਤੁਰੰਤ ਬਾਅਦ ਇੱਕ ਜਣੇ ਦੀ ਮੌਕੇ ‘ਤੇ ਹੀ ਮੌਤ ਹੋ ਸੀ ਅਤੇ ਤਿੰਨ ਹੋਰਾਂ ਨੂੰ ਹਸਪਤਾਲ ਲਿਜਾਇਆ ਗਿਆ। ਇੱਕ ਦੂਜੇ ਕਿਸ਼ੋਰ ਦੀ ਰਾਤ ਨੂੰ ਵਾਈਕਾਟੋ ਹਸਪਤਾਲ ਵਿੱਚ ਸੱਟਾਂ ਕਾਰਨ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਜੇਰੇ ਇਲਾਜ਼ ਹਨ।ਹਾਦਸੇ ਦੇ ਹਾਲਾਤਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।