Home » ਏਅਰ ਨਿਊਜ਼ੀਲੈਂਡ ਦੇ ਇੱਕ ਜਹਾਜ਼ ‘ਤੇ ਡਿੱਗੀ ਬਿਜਲੀ,ਫਲਾਈਟ ਨੂੰ ਕਰਨਾ ਪਿਆ ਰੱਦ
Home Page News New Zealand Local News NewZealand

ਏਅਰ ਨਿਊਜ਼ੀਲੈਂਡ ਦੇ ਇੱਕ ਜਹਾਜ਼ ‘ਤੇ ਡਿੱਗੀ ਬਿਜਲੀ,ਫਲਾਈਟ ਨੂੰ ਕਰਨਾ ਪਿਆ ਰੱਦ

Spread the news

ਆਕਲੈਂਡ(ਬਲਜਿੰਦਰ ਸਿੰਘ) ਏਅਰ ਨਿਊਜ਼ੀਲੈਂਡ ਦੇ ਇੱਕ ਜਹਾਜ਼ ਵਿੱਚ ਸ਼ਨੀਵਾਰ ਨੂੰ ਬਿਜਲੀ ਡਿੱਗਣ ਦੀ ਖ਼ਬਰ ਹੈ ਜਿਸ ਦੀ ਕਿ ਏਅਰਲਾਈਨ ਨੇ ਪੁਸ਼ਟੀ ਕੀਤੀ ਗਈ ਹੈ।ਜਹਾਜ਼, ਫਲਾਈਟ NZ281, ਸਿੰਗਾਪੁਰ ਤੋਂ ਆਕਲੈਂਡ ਪਹੁੰਚ ਰਿਹਾ ਸੀ ਜਦੋਂ ਇਸ ਵਿੱਚ ਬਿਜਲੀ ਡਿੱਗ ਗਈ।ਏਅਰ ਨਿਊਜ਼ੀਲੈਂਡ ਦੇ ਮੁੱਖ ਸੁਰੱਖਿਆ ਅਧਿਕਾਰੀ ਨਾਥਨ ਮੈਕਗ੍ਰਾ ਨੇ ਕਿਹਾ ਕਿ ਜਹਾਜ਼ ਨੂੰ ਆਕਲੈਂਡ ਪਹੁੰਚਣ ‘ਤੇ ਇੰਜੀਨੀਅਰਿੰਗ ਵੱਲੋਂ ਜਾਂਚ ਕੀਤੀ ਗਈ। ਜਿਸ ਦੇ ਨਤੀਜੇ ਵਜੋਂ, ਬਾਅਦ ਦੀਆਂ ਸੇਵਾਵਾਂ, ਆਕਲੈਂਡ ਤੋਂ ਸਿੰਗਾਪੁਰ ਲਈ NZ282 ਅਤੇ ਸਿੰਗਾਪੁਰ ਤੋਂ ਆਕਲੈਂਡ ਲਈ NZ281, ਰੱਦ ਕਰ ਦਿੱਤੀਆਂ ਗਈਆਂ ਸਨ।